ਦੱਖਣੀ ਅਫਰੀਕਾ ਦੌਰੇ ''ਤੇ ਚਾਰ ਦੀ ਜਗ੍ਹਾ ਤਿੰਨ ਟੈਸਟ ਖੇਡੇਗਾ ਭਾਰਤ

09/21/2017 11:38:15 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਪੰਜ ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੱਖਣੀ ਅਫਰੀਕਾ ਦੌਰੇ 'ਤੇ ਤਿੰਨ ਟੈਸਟ, 6 ਵਨਡੇ ਅੰਤਰਰਾਸ਼ਟਰੀ ਅਤੇ ਤਿੰਨ ਟੀ 20 ਅੰਤਰਰਾਸ਼ਟਰੀ ਮੈਚ ਖੇਡੇਗੀ । ਬੀ.ਸੀ.ਸੀ.ਆਈ. ਦੇ ਕਾਰਜਵਾਹਕ ਸਕੱਤਰ ਅਮਿਤਾਭ ਚੌਧਰੀ ਨੇ ਪ੍ਰੈੱਸ ਬਿਆਨ ਵਿੱਚ ਕਿਹਾ, ''ਭਾਰਤ ਦੱਖਣੀ ਅਫਰੀਕਾ ਨਾਲ ਤਿੰਨ ਮੈਚਾਂ ਦੀ 'ਮਹਾਤਮਾ ਗਾਂਧੀ-ਨੈਲਸਨ ਮੰਡੇਲਾ' ਟੈਸਟ ਲੜੀ ਅਤੇ ਛੇ ਮੈਚਾਂ ਦੀ ਵਨਡੇ ਅੰਤਰਰਾਸ਼ਟਰੀ ਲੜੀ ਵਿੱਚ ਖੇਡੇਗਾ ਜਿਸਦੇ ਬਾਅਦ ਤਿੰਨ ਟੀ 20 ਅੰਤਰਰਾਸ਼ਟਰੀ ਮੈਚ ਹੋਣਗੇ । ਮੈਚਾਂ ਦੀਆਂ ਤਰੀਕਾਂ ਅਤੇ ਥਾਂ ਦੀ ਘੋਸ਼ਣਾ ਛੇਤੀ ਕੀਤੀ ਜਾਵੇਗੀ ।''

ਭਾਰਤ ਨੂੰ ਸ਼ੁਰੂਆਤ ਵਿੱਚ ਦੌਰੇ ਉੱਤੇ ਚਾਰ ਟੈਸਟ ਖੇਡਣ ਸਨ ਪਰ ਸ਼੍ਰੀਲੰਕਾ ਦੇ ਖਿਲਾਫ ਟੀਮ ਇੰਡੀਆ ਦੀ ਘਰੇਲੂ ਲੜੀ ਦਸੰਬਰ ਦੇ ਆਖਰੀ ਹਫਤੇ ਤੋਂ ਪਹਿਲਾਂ ਖਤਮ ਹੋਵੇਗੀ । ਇਸਦਾ ਮਤਲਬ ਹੈ ਕਿ ਵਿਰਾਟ ਕੋਹਲੀ ਦੀ ਟੀਮ ਦੱਖਣੀ ਅਫਰੀਕਾ ਦੌਰੇ ਉੱਤੇ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ 'ਬਾਕਸਿੰਗ ਡੇ' ਟੈਸਟ ਜਾਂ ਦੋ ਜਨਵਰੀ ਨੂੰ ਸ਼ੁਰੂ ਹੋਣ ਵਾਲੇ ਨਵੇਂ ਸਾਲ ਦੇ ਮੈਚ ਵਿੱਚ ਨਹੀਂ ਖੇਡ ਸਕੇਗੀ।

ਭਾਰਤੀ ਟੀਮ ਨੇ ਪਹਿਲਾਂ ਹੀ ਅਭਿਆਸ ਲਈ 10 ਦਿਨ ਦੇ ਸਮੇਂ ਦੀ ਮੰਗ ਕੀਤੀ ਹੈ ਜਿਸ ਵਿੱਚ ਘੱਟੋ-ਘੱਟ ਇੱਕ ਅਭਿਆਸ ਮੈਚ ਹੋਵੇ । ਦੌਰੇ ਦਾ ਸਮਾਂ ਘੱਟ ਹੋਇਆ ਹੈ ਕਿਉਂਕਿ ਦੱਖਣੀ ਅਫਰੀਕਾ ਸੀਰੀਜ਼ ਦੇ ਬਾਅਦ ਭਾਰਤ ਇੰਡੀਪੈਂਡੈਂਸ ਕਪ ਟੀ 20 ਤਿਕੌਣੀ ਟੂਰਨਾਮੈਂਟ ਲਈ ਸ਼੍ਰੀਲੰਕਾ ਜਾਵੇਗਾ ।


Related News