ਭਾਰਤ ਨੂੰ ਅਗਲੇ ਸਾਲ ਡੇਵਿਸ ਕੱਪ ''ਚ ਪਹਿਲੇ ਦੌਰ ''ਚ ਬਾਈ ਮਿਲੀ

09/21/2017 12:10:05 PM

ਲੰਡਨ— ਚੋਟੀ ਦਾ ਦਰਜਾ ਪ੍ਰਾਪਤ ਭਾਰਤ ਨੂੰ ਅਗਲੇ ਸਾਲ ਹੋਣ ਵਾਲੇ ਏਸ਼ੀਆ ਓਸੀਆਨਾ ਗਰੁੱਪ ਇਕ ਡੇਵਿਸ ਕੱਪ ਟੈਨਿਸ ਦੇ ਪਹਿਲੇ ਦੌਰ 'ਚ ਬਾਈ ਮਿਲੀ ਹੈ। ਭਾਰਤ ਐਡਮਿੰਟਨ 'ਚ ਖੇਡੇ ਗਏ ਵਿਸ਼ਵ ਗਰੁੱਪ ਪਲੇਆਆਫ 'ਚ ਕੈਨੇਡਾ ਤੋਂ 2-3 ਨਾਲ ਹਾਰ ਗਿਆ ਸੀ ਅਤੇ ਉਸ ਨੂੰ ਫਿਰ ਏਸ਼ੀਆਈ ਖੇਤਰ 'ਚ ਪਰਤਨਾ ਪਿਆ। 

ਭਾਰਤ ਡਰਾਅ ਦੇ ਚੋਟੀ ਦੇ ਹਾਫ 'ਚ ਹੈ। ਚੀਨ 2 ਜਾਂ 4 ਫਰਵਰੀ ਨੂੰ ਹੋਣ ਵਾਲੇ ਪਹਿਲੇ ਦੌਰ 'ਚ ਨਿਊਜ਼ੀਲੈਂਡ ਦੀ ਮੇਜ਼ਬਾਨੀ ਕਰੇਗਾ ਅਤੇ ਭਾਰਤ ਇਸ ਮੁਕਾਬਲੇ 'ਚ ਜੇਤੂ ਰਹਿਣ ਵਾਲੀ ਟੀਮ ਨਾਲ ਦੂਜੇ ਦੌਰ 'ਚ ਭਿੜੇਗਾ। ਇਹ ਮੁਕਾਬਲਾ ਭਾਰਤ ਨੂੰ ਵਿਦੇਸ਼ੀ ਜ਼ਮੀਨ 'ਤੇ ਖੇਡਣਾ ਹੋਵੇਗਾ ਕਿਉਂਕਿ ਉਹ ਪਹਿਲਾਂ ਹੀ ਚੀਨ (ਮਾਰਚ 2005) ਅਤੇ ਨਿਊਜ਼ੀਲੈਂਡ (ਫਰਵਰੀ 2017 'ਚ ਪੁਣੇ 'ਚ) ਦੀ ਮੇਜ਼ਬਾਨੀ ਕਰ ਚੁੱਕਾ ਹੈ। ਦੂਜੇ ਦੌਰ ਦਾ ਮੁਕਾਬਲਾ 6 ਤੋਂ 8 ਅਪ੍ਰੈਲ ਦੇ ਵਿਚਾਲੇ ਖੇਡਿਆ ਜਾਵੇਗਾ।


Related News