ਭਾਰਤ ਦਾ ਏਸ਼ੀਆਈ ਕਬੱਡੀ ''ਚ ਗੋਲਡਨ ਡਬਲ

11/27/2017 8:36:09 AM

ਨਵੀਂ ਦਿੱਲੀ, (ਬਿਊਰੋ)— ਕਬੱਡੀ ਦੀ ਖੇਡ ਸਿਰਫ ਭਾਰਤ ਜਾਂ ਪੰਜਾਬ 'ਚ ਹੀ ਨਹੀਂ ਸਗੋਂ ਪੂਰੇ ਏਸ਼ੀਆ 'ਚ ਵੀ ਆਪਣਾ ਖਾਸ ਸਥਾਨ ਰਖਦੀ ਹੈ।  ਕਬੱਡੀ ਦੀ ਮਹਾਸ਼ਕਤੀ ਭਾਰਤ ਨੇ ਇਕ ਵਾਰ ਫਿਰ ਆਪਣੀ ਸ੍ਰੇਸ਼ਠਤਾ ਸਾਬਤ ਕਰਦਿਆਂ ਈਰਾਨ ਵਿਚ ਆਯੋਜਿਤ ਏਸ਼ੀਆਈ ਕਬੱਡੀ ਚੈਂਪੀਅਨਸ਼ਿਪ ਵਿਚ ਪੁਰਸ਼ ਤੇ ਮਹਿਲਾ ਦੋਵੇਂ ਵਰਗਾਂ ਵਿਚ ਖਿਤਾਬ ਜਿੱਤ ਲਏ। ਭਾਰਤ ਨੇ ਪੁਰਸ਼ ਵਰਗ ਵਿਚ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਇਕਤਰਫਾ ਅੰਦਾਜ਼ ਵਿਚ 36-22 ਨਾਲ ਹਰਾਇਆ ਜਦਕਿ ਮਹਿਲਾ ਵਰਗ ਵਿਚ ਭਾਰਤ ਨੇ ਕੋਰੀਆ ਨੂੰ 42-20 ਨਾਲ ਹਰਾਇਆ।


Related News