IND vs SL : ਚੌਥੇ ਦਿਨ ਦਾ ਖੇਡ ਖਤਮ, ਦੂਜੀ ਪਾਰੀ 'ਚ ਭਾਰਤ ਦਾ ਸਕੋਰ 171/1

11/19/2017 4:32:45 PM

ਕੋਲਕਾਤਾ (ਬਿਊਰੋ)— ਸ਼੍ਰੀਲੰਕਾ ਖਿਲਾਫ ਪਹਿਲੇ ਟੈਸ‍ਟ ਵਿਚ ਭਾਰਤੀ ਟੀਮ ਦੀ ਪਹਿਲੀ ਪਾਰੀ 172 ਦੌਡ਼ਾਂ ਉੱਤੇ ਸਮਾਪਤ ਹੋਈ। ਮੀਂਹ ਅਤੇ ਖ਼ਰਾਬ ਰੋਸ਼ਨੀ ਕਾਰਨ ਪਹਿਲੇ ਦਿਨ ਸਿਰਫ 12 ਓਵਰਾਂ ਦਾ ਖੇਡ ਸੰਭਵ ਹੋ ਪਾਇਆ ਸੀ ਜਿਸ ਵਿਚ ਭਾਰਤੀ ਟੀਮ ਨੇ ਸਿਰਫ਼ 17 ਦੌੜਾਂ ਦੇ ਸ‍ਕੋਰ ਉੱਤੇ ਤਿੰਨ ਮਹੱਤ‍ਵਪੂਰਨ ਵਿਕਟਾਂ ਗੁਆ ਦਿੱਤੀਆਂ ਸਨ। ਟੀਮ ਨੇ ਪਹਿਲੇ ਦਿਨ ਕੇ.ਐੱਲ. ਰਾਹੁਲ (0), ਸ਼ਿਖਰ ਧਵਨ (8) ਅਤੇ ਕਪ‍ਤਾਨ ਵਿਰਾਟ ਕੋਹਲੀ ਦੇ ਵਿਕਟ ਗੁਆਏ ਸਨ।


ਦੂਜੇ ਦਿਨ ਦੀ ਖੇਡ ਸ਼ੁਰੂ ਹੁੰਦੇ ਹੀ ਭਾਰਤ ਨੂੰ ਰਹਾਣੇ (4 ਦੌਡ਼ਾਂ) ਦੇ ਰੂਪ ਵਿਚ ਇਕ ਹੋਰ ਝਟਕਾ ਲੱਗਾ। ਭਾਰਤ ਵਲੋਂ ਅਸ਼ਵਿਨ ਵੀ ਕੁਝ ਖਾਸ ਨਾ ਕਰ ਸਕੇ ਤੇ ਉਹ ਵੀ 4 ਦੌਡ਼ਾਂ ਬਣ ਕੇ ਆਊਟ ਹੋ ਗਏ। ਦੱਸ ਦਈਏ ਕਿ ਦੂਜੇ ਦਿਨ ਦੀ ਖੇਡ ਵਿਚ ਇਕ ਵਾਰ ਫਿਰ ਮੀਂਹ ਦੇ ਚੱਲਦੇ ਮੈਚ ਬੰਦ ਕਰਾਉਣਾ ਪਿਆ। ਭਾਰਤ ਨੂੰ 74 ਦੇ ਸਕੋਰ ਉੱਤੇ 5 ਵੱਡੇ ਝਟਕੇ ਮਿਲ ਚੁੱਕੇ ਸਨ।

ਤੀਜੇ ਦਿਨ ਦੀ ਸ਼ੁਰੂਆਤ 'ਚ ਭਾਰਤੀ ਟੀਮ ਤੋਂ ਵਾਪਸੀ ਦੀ ਉਮੀਦ ਲਗਾਈ ਜਾ ਰਹੀ ਸੀ ਪਰ ਇਕ ਵਾਰ ਫਿਰ ਭਾਰਤੀ ਬੱਲੇਬਾਜ਼ ਸ਼੍ਰੀਲੰਕਾਈ ਗੇਂਦਬਾਜ਼ਾਂ ਅੱਗੇ ਆਪਣੇ ਗੋਢੇ ਟੇਕਦੇ ਨਜ਼ਰ ਆਏ। ਤੀਜੇ ਦਿਨ ਦੀ ਸ਼ੁਰੂਆਤ 'ਚ ਜਦੋਂ ਭਾਰਤ ਨੇ 74 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤਾਂ ਭਾਰਤ ਨੇ 79 ਦੇ ਸਕੋਰ 'ਤੇ ਹੀ ਪੁਜਾਰਾ (52) ਦੇ ਰੂਪ 'ਚ ਆਪਣਾ ਅਹਿਮ ਵਿਕਟ ਗੁਆ ਦਿੱਤਾ। ਉਸਦੇ ਬਾਅਦ ਸਾਹਾ (29) ਤੇ ਜਡੇਜਾ (22) ਨੇ ਪਾਰੀ ਨੂੰ ਸੰਭਾਲਿਆ ਪਰ ਉਹ ਵੀ ਸ਼੍ਰੀਲੰਕਾਈ ਸਪਿਨਰ ਦਿਲਰੂਵਾਨ ਪਰੇਰਾ ਨੂੰ ਆਪਣਾ ਵਿਕਟ ਦੇ ਕੇ ਚਲਦੇ ਬਣੇ। ਇਨ੍ਹਾਂ ਤੋਂ ਬਾਅਦ ਭੁਵਨੇਸ਼ਵਰ 13, ਸ਼ਮੀ 24 ਤੇ ਉਮੇਸ਼ ਜਾਧਵ ਨੇ ਅਜੇਤੂ ਰਹਿੰਦੇ 6 ਦੌਡ਼ਾਂ ਦਾ ਯੋਗਦਾਨ ਦਿੱਤਾ।

ਇਸ ਤਰ੍ਰਾਂ ਭਾਰਤ ਦੀ ਪਹਿਲੀ ਪਾਰੀ 172 ਦੌਡ਼ਾਂ ਉੱਤੇ ਸਮਾਪਤ ਹੋਈ। ਸ਼੍ਰੀਲੰਕਾਈ ਗੇਂਦਬਾਜ਼ ਸੁਰੰਗਾ ਲਕਮਲ ਨੇ 4, ਲਾਹਿਰੂ ਗਮਾਗੇ, ਦਿਲਰੂਵਾਨ ਪਰੇਰਾ ਤੇ ਦਾਸੁਨ ਸ਼ਾਨਾਕਾ ਨੇ 2-2 ਵਿਕਟਾਂ ਝਟਕਾਈਆਂ। ਦਿਮੁਥ ਕਰੁਣਾਰਤਨੇ ਤੇ ਰੰਗਨਾ ਹੇਰਾਥ ਨੂੰ ਬਿਨ੍ਹਾਂ ਵਿਕਟ ਦੇ ਹੀ ਸੰਤੁਸ਼ਟ ਹੋਣਾ ਪਿਆ।

ਜਵਾਬ ਵਿਚ ਪਹਿਲੀ ਪਾਰੀ ਦੌਰਾਨ ਸ਼੍ਰੀਲੰਕਾ ਨੇ 29 ਦੇ ਸਕੋਰ ਉੱਤੇ ਕਰੁਣਾਰਤਨੇ ਦੇ ਰੂਪ ਵਿਚ ਪਹਿਲਾ ਵਿਕਟ ਗੁਆਇਆ ਤੇ ਉਸ ਤੋਂ ਬਾਅਦ ਸਦੀਰਾ ਨੂੰ ਵੀ ਭੁਵੀ ਨੇ ਹੀ ਆਊਟ ਕੀਤਾ। ਲਾਹਿਰੂ ਥਿਰੀਮਾਨੇ 51 ਤੇ ਐਂਜਿਲੋ ਮੈਥਿਊਜ਼ 52 ਦੇ ਸਕੋਰ 'ਤੇ ਉਮੇਸ਼ ਯਾਦਵ ਦਾ ਸ਼ਿਕਾਰ ਹੋਏ।

ਲਾਈਟ ਦੀ ਵਜ੍ਹਾ ਨਾਲ ਤੀਜੇ ਦਿਨ ਦੀ ਖੇਡ ਵਿਚਾਲੇ ਰੋਕਣੀ ਪਈ ਜਿਸ 'ਚ ਸ਼੍ਰੀਲੰਕਾ ਨੇ 165 ਦੇ ਸਕੋਰ 'ਤੇ ਆਪਣੇ ਅਹਿਮ 4 ਵਿਕਟ ਗੁਆ ਲਏ ਹਨ ਤੇ ਕਰੀਜ਼ 'ਤੇ ਦਿਨੇਸ਼ ਚਾਂਦੀਮਲ 13 ਤੇ ਨਿਰੋਸ਼ਨ ਡਿਕਵੇਲਾ 14 ਦੌੜਾਂ ਬਣਾ ਕੇ ਖੇਡ ਰਹੇ ਹਨ।

ਚੌਥੇ ਦਿਨ ਦੀ ਖੇਡ ਵਿਚ ਸ਼੍ਰੀਲੰਕਾ ਨੇ 165 ਦੌਡ਼ਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਸ਼ੁਰੂਆਤ ਵਿਚ ਸ਼ਮੀ ਨੇ ਸ਼੍ਰੀਲੰਕਾ ਨੂੰ ਡਿਕਵੇਲਾ (35) ਦੇ ਰੂਪ ਵਿਚ 5ਵਾਂ ਝਟਕਾ ਦਿੱਤਾ। ਉਸ ਤੋਂ ਬਾਅਦ ਦਾਸੁਨ ਸ਼ਨਾਕਾ (0) ਤੇ ਦਿਨੇਸ਼ ਚਾਂਦੀਮਲ (28) ਟੀਮ ਦੇ ਕੁਲ 201 ਦੇ ਸਕੋਰ 'ਤੇ ਇਕੱਠੇ ਹੀ ਵਿਕਟਾਂ ਗੁਆ ਬੈਠੇ ਤੇ ਦਿਲਰੂਵਾਨ ਪਰੇਰਾ ਵੀ ਕੁਝ ਖਾਸ ਨਾ ਕਰ ਸਕੇ। ਉਹ 5 ਦੌੜਾਂ ਬਣਾ ਕੇ ਸ਼ਮੀ ਨੂੰ ਆਪਣਾ ਵਿਕਟ ਦੇ ਬੈਠੇ। ਇਸ ਤਰ੍ਰਾਂ ਸ਼੍ਰੀਲੰਕਾ ਨੂੰ 244 ਦੇ ਸਕੋਰ ਉੱਤੇ 8ਵਾਂ ਝਟਕਾ ਲੱਗਾ। ਉਸ ਤੋਂ ਬਾਅਦ ਰੰਗਨਾ ਹੈਰਥ ਨੇ ਵਧੀਆ ਪਾਰੀ ਖੇਡਦੇ ਹੋਏ 67 ਦੌਡ਼ਾਂ ਬਣਾਈਆਂ ਤੇ ਲਕਮਲ ਨੇ 16 ਦੌਡ਼ਾਂ ਦਾ ਯੋਗਦਾਨ ਦਿੱਤਾ।

ਇਸ ਤਰ੍ਰਾਂ ਸ਼੍ਰੀਲੰਕਾ ਨੇ ਭਾਰਤ ਨੂੰ 122 ਦੌਡ਼ਾਂ ਦੀ ਲੀਡ ਦਿੱਤੀ। ਭਾਰਤ ਵਲੋਂ ਦੂਜੀ ਪਾਰੀ ਵਿਚ ਇਕ ਵਾਰ ਫਿਰ ਲੋਕੇਸ਼ ਰਾਹੁਲ ਤੇ ਸ਼ਿਖਰ ਧਵਨ ਨੇ ਪਾਰੀ ਦੀ ਸ਼ੁਰੂਆਤ ਕੀਤੀ। ਰਾਹੁਲ ਨੇ ਆਪਣਾ ਅਰਧ ਸੈਂਕਡ਼ਾ ਪੂਰਾ ਕੀਤਾ ਤਾਂ ਉੱਥੇ ਹੀ ਧਵਨ ਨੇ ਵੀ ਇਕ ਵਧੀਆ ਪਾਰੀ ਖੇਡ ਰਹੇ ਹਨ।


Related News