ਇਨਯਾਨ ਪੀ. ਤੀਜੇ ਤੇ ਹਿਮਾਂਸ਼ੂ ਸ਼ਰਮਾ 8ਵੇਂ ਸਥਾਨ ''ਤੇ

08/14/2017 5:23:52 AM

ਬਾਰਸੀਲੋਨਾ (ਸਪੇਨ)— ਕੈਟਲਨ ਇੰਟਰਨੈਸ਼ਨਲ ਸਰਕਟ ਦੇ ਪੰਜਵੇਂ ਵੱਕਾਰੀ ਟੂਰਨਾਮੈਂਟ ਬੇਡਲੋਨਾ ਇੰਟਰਨੈਸ਼ਨਲ ਵਿਚ ਭਾਰਤ ਦੇ ਇੰਟਰਨੈਸ਼ਨਲ ਮਾਸਟਰ ਇਨਯਾਨ ਪੀ. ਨੇ ਲੈਅ ਵਿਚ ਪਰਤਦੇ ਹੋਏ ਤੀਜਾ ਸਥਾਨ ਹਾਸਲ ਕੀਤਾ। ਉਥੇ ਹੀ ਬਾਰਬੇਰਾ ਇੰਟਰਨੈਸ਼ਨਲ ਦੇ ਜੇਤੂ ਗ੍ਰੈਂਡ ਮਾਸਟਰ ਹਿਮਾਂਸ਼ੂ ਸ਼ਰਮਾ ਨੂੰ 8ਵੇਂ ਸਥਾਨ ਨਾਲ ਸਬਰ ਕਰਨਾ ਪਿਆ। 
ਚੈਂਪੀਅਨਸ਼ਿਪ ਦਾ ਖਿਤਾਬ ਅਰਮੀਨੀਅਨ ਗ੍ਰੈਂਡ ਮਾਸਟਰ ਕੇਰੇਨ ਗਿਰਗੋਰਯਨ ਨੇ ਆਪਣੇ ਨਾਂ ਕੀਤਾ। ਉਸ ਨੇ ਆਖਰੀ ਰਾਊਂਡ 'ਚ ਬਹੁਤ ਰੋਮਾਂਚਕ ਮੁਕਾਬਲੇ 'ਚ ਸੇਂਟ ਮਾਰਟੀ ਇੰਟਰਨੈਸ਼ਨਲ ਦੇ ਜੇਤੂ ਫਰਨਾਂਡੀਜ਼ ਫਰਨਾਂਡੋ ਨੂੰ ਹਰਾਉਂਦਿਆਂ 7.5 ਅੰਕਾਂ ਨਾਲ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਹਾਲਾਂਕਿ ਉਹ ਹਮਵਤਨ 7.5 ਅੰਕ ਬਣਾਉਣ ਵਾਲੇ ਤਿਗਰਾਨ ਪੈਟ੍ਰੋਸੀਅਨ ਨਾਲ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਸੀ ਪਰ ਟਾਈਬ੍ਰੇਕ 'ਚ ਉਸ ਨੇ ਇਹ ਖਿਤਾਬ ਆਪਣੇ ਨਾਂ ਕੀਤਾ।  ਭਾਰਤ ਦਾ ਪੀ. ਇਨਯਾਨ 7 ਅੰਕ ਬਣਾ ਕੇ ਤੀਜੇ ਸਥਾਨ 'ਤੇ ਰਿਹਾ। ਉਸ ਨੇ ਆਖਰੀ ਰਾਊਂਡ 'ਚ ਪਹਿਲੇ ਟੇਬਲ 'ਤੇ ਕਿਊਬਾ ਦੇ ਇੰਟਰਨੈਸ਼ਨਲ ਮਾਸਟਰ ਓਲੀਵਾ ਕੇਵਲ ਨਾਲ ਡਰਾਅ ਖੇਡਿਆ। ਹਿਮਾਂਸ਼ੂ ਲਈ ਉਂਝ ਟੂਰਨਾਮੈਂਟ ਕੋਈ ਖਾਸ ਤਾਂ ਨਹੀਂ ਰਿਹਾ ਪਰ ਉਸ ਦੇ ਲਈ ਇਸ ਦੌਰਾਨ ਇਕ ਖੁਸ਼ੀ ਦਾ ਮੌਕਾ ਆਇਆ, ਜਦੋਂ ਵਿਸ਼ਵ ਸ਼ਤਰੰਜ ਸੰਘ ਨੇ ਉਸ ਦਾ ਗ੍ਰੈਂਡ ਮਾਸਟਰ ਦਾ ਟਾਈਟਲ ਉਸ ਨੂੰ ਅਧਿਕਾਰਤ ਤੌਰ 'ਤੇ ਪ੍ਰਦਾਨ ਕਰ ਦਿੱਤਾ। ਹੋਰਨਾਂ ਭਾਰਤੀ ਖਿਡਾਰੀਆਂ ਵਿਚ ਸੁਜਿਤ ਪਾਲ ਨੇ ਇੰਟਰਨੈਸ਼ਨਲ ਮਾਸਟਰ ਨੋਰਮ ਹਾਸਲ ਕੀਤਾ। ਉਹ 6 ਅੰਕਾਂ ਨਾਲ 18ਵੇਂ ਸਥਾਨ 'ਤੇ ਰਿਹਾ।


Related News