ਜਿਸ ਮਾਮਲੇ ''ਚ ਧਾਕੜ ਸਨ ਧੋਨੀ, ਆਖਰ ਇਹ ਫੈਸਲਾ ਕਿਉਂ ਨਹੀਂ ਲੈ ਪਾ ਰਹੇ ਵਿਰਾਟ?

06/27/2017 11:39:09 AM

ਨਵੀਂ ਦਿੱਲੀ— ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਤੀਜਾ ਵਨਡੇ ਮੁਕਾਬਲਾ ਸ਼ੁਕਰਵਾਰ ਨੂੰ ਖੇਡਿਆ ਜਾਣਾ ਹੈ। ਐਤਵਾਰ ਨੂੰ ਖੇਡੇ ਗਏ ਦੂਜੇ ਮੁਕਾਬਲੇ 'ਚ ਭਾਰਤ ਨੇ 105 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਪਰ ਇਸ ਜਿੱਤ 'ਚ ਇਕ ਵਾਰ ਫਿਰ ਟੀਮ ਦੀ ਵੱਡੀ ਕਮਜੋਰੀ ਸਾਹਮਣੇ ਨਿਕਲਕੇ ਆਈ ਹੈ। ਸਵਾਲ ਇਹ ਹੈ ਕਿ ਕੀ ਇਸ ਗਲਤੀ ਨੂੰ ਸੁਧਾਰਣ ਲਈ ਕਪਤਾਨ ਵਿਰਾਟ ਤੀਸਰੇ ਵਨਡੇ 'ਚ ਉਹ ਫੈਸਲਾ ਲੈਣਗੇ ਜਿਸ ਦੇ ਨਾਲ ਭਾਰਤੀ ਕ੍ਰਿਕਟ ਦੇ ਭਵਿੱਖ ਦੀਆਂ ਉਮੀਦਾਂ  ਜੁੜੀਆਂ ਹਨ। ਵਿਰਾਟ ਹਮੇਸ਼ਾ ਧੋਨੀ ਤੋਂ ਸਿੱਖਦੇ ਆਏ ਹਨ ਅਤੇ ਹੁਣ ਇਸ ਮਾਮਲੇ 'ਚ ਵੀ ਉਨ੍ਹਾਂ ਨੂੰ ਸਾਬਕਾ ਕਪਤਾਨ ਤੋਂ ਕੁਝ ਸਿੱਖਣ ਦੀ ਜ਼ਰੂਰਤ ਹੈ।
ਕੀ ਉਹ ਫੈਸਲਾ ਲੈਣਗੇ ਵਿਰਾਟ?
ਇੱਥੇ ਅਸੀ ਗੱਲ ਕਰ ਰਹੇ ਹੈ ਵੈਸਟਇੰਡੀਜ਼ ਦੌਰੇ 'ਚ ਬੈਂਚ 'ਤੇ ਬੈਠੇ ਦੋ ਖਿਡਾਰੀਆਂ ਰਿਸ਼ਭ ਪੰਤ ਅਤੇ ਦਿਨੇਸ਼ ਕਾਰਤਿਕ ਦੀ। ਸੀਰੀਜ ਦੇ ਦੋ ਮੁਕਾਬਲੇ ਹੋ ਚੁੱਕੇ ਹਨ ਅਤੇ ਹੁਣ ਫੈਂਸ ਵੀ ਚਾਹੁੰਦੇ ਹੋਣਗੇ ਕਿ ਉਨ੍ਹਾਂ ਨੂੰ ਕੁੱਝ ਵੱਖਰਾ ਦੇਖਣ ਨੂੰ ਮਿਲੇ। ਸਾਹਮਣੇ ਇੱਕ ਕਮਜੋਰ ਟੀਮ ਹੈ। ਭਾਰਤ 1-0 ਨਾਲ ਅੱਗੇ ਹੈ ਅਤੇ ਹਰ ਤਰ੍ਹਾਂ ਨਾਲ ਵਿਰੋਧੀ ਟੀਮ ਤੋਂ ਬੇਹੱਦ ਮਜਬੂਤ ਹੈ। ਹੁਣ ਸਵਾਲ ਇਹ ਹੈ ਕਿ ਅਖੀਰ ਵਿਰਾਟ ਕਿਸਦੀ ਜਗ੍ਹਾ ਇਨ੍ਹਾਂ ਖਿਡਾਰੀਆਂ ਨੂੰ ਮੌਕਾ ਦੇਣਗੇ। 
ਪਹਿਲਾਂ ਟੀਮ, ਬਾਅਦ 'ਚ ਸਟਾਰਸ
ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਲਾਂ ਤੋਂ ਯੁਵਰਾਜ ਸਿੰਘ ਅਤੇ ਮਹਿੰਦਰ ਸਿੰਘ ਧੋਨੀ ਭਾਰਤੀ ਮਿਡਿਲ ਆਰਡਰ ਦੀ ਸਭ ਤੋਂ ਮਜਬੂਤ ਕੜੀ ਰਹੇ ਹਨ।  ਧੋਨੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਸ਼ਾਨਦਾਰ ਵਿਕਟਕੀਪਿੰਗ ਵੀ ਟੀਮ ਲਈ ਬੇਹੱਦ ਜਰੂਰੀ ਹੈ ਪਰ ਇਸਦਾ ਇੱਕ ਪਹਿਲੂ ਇਹ ਵੀ ਹੈ ਕਿ ਇਹ ਦੋਨੋਂ ਹੀ ਬੱਲੇਬਾਜੀ 'ਚ ਨਾ ਤਾਂ ਚੈਂਪੀਅਨਸ ਟਰਾਫੀ 'ਚ ਚਲੇ ਅਤੇ ਨਾ ਹੀ ਵੈਸਟਇੰਡੀਜ ਖਿਲਾਫ ਪਿਛਲੇ ਦੋ ਮੁਕਾਬਲਿਆਂ 'ਚ। ਪਹਿਲੇ ਵਨਡੇ 'ਚ ਯੁਵੀ 4 ਦੌੜਾਂ ਬਣਾਕੇ ਆਉਟ ਹੋਏ ਜਦੋਂ ਕਿ ਦੂਜੇ ਮੁਕਾਬਲੇ 'ਚ ਉਹ 14 ਦੌੜਾਂ ਬਣਾਕੇ ਪੈਵੇਲੀਅਨ ਪਰਤ ਗਏ। ਸਵਾਲ ਇਹੀ ਹੈ ਕਿ ਕੀ ਇਨ੍ਹਾਂ ਦੋਨਾਂ ਦਿੱਗਜਾਂ ਜਾਂ ਫਿਰ ਇਨ੍ਹਾਂ 'ਚੋਂ ਕਿਸੇ ਇੱਕ ਨੂੰ ਵੀ ਬਾਹਰ ਕਰਨ ਦਾ ਫੈਸਲਾ ਕੋਹਲੀ ਲੈ ਪਾਣਗੇ।
ਕੀ ਭੁੱਲ ਗਏ ਧੋਨੀ ਦਾ ਧਾਕੜ ਅੰਦਾਜ਼
ਧੋਨੀ ਆਪਣੀ ਕਪਤਾਨੀ ਦੇ ਦਿਨਾਂ 'ਚ ਇਸ ਚੀਜ ਲਈ ਮਸ਼ਹੂਰ ਸਨ ਕਿ ਉਨ੍ਹਾਂ ਨੇ ਕਦੇ ਕਿਸੇ ਖਿਡਾਰੀ ਦਾ ਸਟਾਰ ਸਟੇਟਸ ਜਾਂ ਫਿਰ ਸਿਰਫ ਉਨ੍ਹਾਂ ਦੇ  ਅਨੁਭਵ ਲਈ ਉਸਨੂੰ ਟੀਮ 'ਚ ਬਰਕਰਾਰ ਨਹੀਂ ਰੱਖਿਆ। ਮਾਹੀ ਹਾਲਾਤਾਂ ਦੇ ਹਿਸਾਬ ਨਾਲ ਟੀਮ ਦੀ ਜ਼ਰੂਰਤ ਅਤੇ ਖਿਡਾਰੀਆਂ ਦੀ ਫ਼ਾਰਮ ਨੂੰ ਵੇਖਦੇ ਹੋਏ ਫੈਸਲਾ ਲੈਂਦੇ ਸਨ। ਇਸ ਦੌਰਾਨ ਕੋਈ ਦੋਸਤ ਨਾਰਾਜ਼ ਹੋਵੇ ਜਾਂ ਕੋਈ ਦਿੱਗਜ, ਇਸਦੀ ਉਨ੍ਹਾਂ ਨੇ ਕਦੇ ਕੋਈ ਫਿਕਰ ਨਹੀਂ ਕੀਤੀ।


Related News