ਮੈਕਨਰੋ ਨੇ ਸੇਰੇਨਾ ਨੂੰ ਪੁਰਸ਼ ਟੂਰ ''ਚ ਦਿੱਤਾ ਇਹ ਦਰਜਾ

06/26/2017 3:09:33 PM

ਲਾਸ ਐਂਜਲਸ— ਮਹਾਨ ਟੈਨਿਸ ਸਟਾਰ ਖਿਡਾਰੀ ਜਾਨ ਮੈਕੇਨਰੋ ਨੇ ਕਿਹਾ ਕਿ ਉਹ ਮਹਿਲਾ ਵਰਗ ਦੀ ਸਰਵਸ਼੍ਰੇਸ਼ਠ ਖਿਡਾਰੀ ਦੇ ਰੂਪ 'ਚ ਸੇਰੇਨਾ ਦਾ ਸਨਮਾਨ ਕਰਦੇ ਹਨ ਪਰ 23 ਵਾਰ ਦੀ ਇਹ ਗ੍ਰੈਂਡਸਲੇਮ ਜੇਤੂ ਪੁਰਸ਼ ਸਰਕਟ 'ਚ 700 ਵੇਂ ਨੰਬਰ ਦੀ ਖਿਡਾਰੀ ਹੈ। ਆਪਣੀ ਨਵੀਂ ਕਿਤਾਬ 'ਬਟ ਸੀਰੀਅਸਲੀ' ਦੇ ਪ੍ਰਚਾਰ ਦੌਰਾਨ ਮੈਕੇਨਰੋ ਨੇ ਕਿਹਾ ਕਿ ਉਹ ਸੇਰੇਨਾ ਨੂੰ ਪੁਰਸ਼ ਸਰਕਿਟ 'ਚ 700 ਵੇਂ ਸਥਾਨ 'ਤੇ ਜਗ੍ਹਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸਰਵਸ਼੍ਰੇਸ਼ਠ ਮਹਿਲਾ ਖਿਡਾਰੀ ਇਸ 'ਚ ਕੋਈ ਸ਼ੱਕ ਨਹੀਂ ਕਿ ਜੇਕਰ ਉਸ ਸਰਕਟ 'ਚ ਉਸ ਨੂੰ ਖੇਡਣਾ ਪਵੇ ਤਾਂ ਪੂਰੀ ਕਹਾਣੀ ਵੱਖਰੀ ਹੋਵੇਗੀ।


Related News