ਗੋਆ ਇਸ ਸਾਲ ਰਾਸ਼ਟਰੀ ਖੇਡਾਂ ਦੀ ਮੇਜਬਾਨੀ ਲਈ ਤਿਆਰ ਨਹੀਂ : ਆਈ.ਓ.ਏ.

08/15/2017 12:39:09 AM

ਮਡਗਾਂਵ— ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ ਨਹੀਂ ਲਗਦਾ ਕਿ ਗੋਆ ਇਸ ਸਾਲ ਰਾਸ਼ਟਰੀ ਖੇਡਾਂ ਦੀ ਮੇਜਬਾਨੀ ਲਈ ਤਿਆਰ ਹੈ। ਆਈ.ਓ.ਏ. ਦੇ ਰਾਸ਼ਟਰੀ ਖੇਡ ਸਲਾਹਕਾਰ ਆਨੰਦੇਸ਼ਵਰ ਪਾਂਡੇ ਨੇ ਇਥੇ ਇਕ ਸਾਲ ਰਾਸ਼ਟਰੀ ਖੇਡਾਂ ਦੀ ਮੇਜਬਾਨੀ ਲਈ ਗੋਆ ਦੀਆਂ ਤਿਆਰੀਆਂ ਦਾ ਜਾਇਜਾ ਕਰਨ ਪਹੁੰਚੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਖੁਦ ਹਾਲਾਤਾਂ ਦਾ ਜਾਇਜਾ ਲੈਣਾ ਸੀ। ਪਾਂਡੇ ਨੇ ਰਾਸ਼ਟਰੀ ਖੇਡਾਂ ਲਈ ਨਵੀਂ ਬਣਾਈ ਗਈ ਸੁਵਿਧਾਵਾਂ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਦੌਰੇ ਦਾ ਓਦੇਸ਼ ਗੋਆ ਦੀ ਤਿਆਰੀਆਂ ਨੂੰ ਦੇਖਣਾ ਸੀ ਕਿਉਂਕਿ ਖੇਡ ਇੰਨੀ ਬਾਰ ਮੁਲਤਵੀ ਕੀਤਾ ਜਾ ਚੁਕਿਆ ਹੈ।
ਆਈ.ਓ.ਏ. ਅਤੇ ਇਥੇ ਤਕ ਕਿ ਹੋਰ ਸੂਬੇ ਵੀ ਮੰਨਦੇ ਹਨ ਕਿ ਗੋਆ ਰਾਸ਼ਟਰੀ ਖੇਡਾਂ ਦੀ ਮੇਜਬਾਨੀ ਨਹੀਂ ਕਰ ਸਕੇਗਾ। ਗੋਆ ਓਲੰਪਿਕ ਸੰਘ ਹਰ ਬਾਰ ਝੂਠ ਬੋਲਦਾ ਹੈ ਕਿ ਗੋਆ ਇਸ ਦੀ ਮੇਜਬਾਨੀ ਲਈ ਤਿਆਰ ਹੈ ਪਰ ਉਹ ਇਸ ਲਈ ਤਿਆਰ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਆਈ.ਓ.ਏ. ਨੂੰ ਨਹੀਂ ਲੱਗਦਾ ਕਿ ਗੋਆ ਰਾਸ਼ਟਰੀ ਖੇਡਾਂ ਦੀ ਮੇਜਬਾਨੀ ਕਰ ਸਕਦਾ ਹੈ। ਬਲਕਿ ਕਈ ਸੂਬਿਆਂ ਦੇ ਇਕ ਸਾਲ ਦੇ ਅੰਦਰ ਇਸ ਦੀ ਮੇਜਬਾਨੀ ਦੀ ਇੱਛਾ ਜ਼ਾਹਰ ਕੀਤੀ ਹੈ।


Related News