ਹਾਲੇਪ ਨੂੰ ਹਰਾ ਕੇ ਗਾਰਸੀਆ ਬਣੀ ਚਾਈਨਾ ਓਪਨ ਕਵੀਨ

10/09/2017 10:20:47 AM

ਬੀਜਿੰਗ, (ਬਿਊਰੋ)— ਫਰਾਂਸ ਦੀ ਕੈਰੋਲੀਨ ਗਾਰਸੀਆ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਹਰਾਕੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦਾ ਮਹਿਲਾ ਸਿੰਗਲ ਖਿਤਾਬ ਜਿੱਤ ਲਿਆ ।   

ਇੱਥੇ ਐਤਵਾਰ ਰਾਤ ਨੂੰ ਗੈਰ ਦਰਜਾ ਪ੍ਰਾਪਤ ਗਾਰਸੀਆ ਨੇ ਇੱਕ ਘੰਟੇ 52 ਮਿੰਟ ਤੱਕ ਚਲੇ ਖਿਤਾਬੀ ਮੁਕਾਬਲੇ ਵਿੱਚ ਨੰਬਰ ਇਕ ਬਣਨ ਜਾ ਰਹੀ ਹਾਲੇਪ ਨੂੰ 6-4, 7-6 ਨਾਲ ਹਰਾਕੇ ਖਿਤਾਬ ਆਪਣੇ ਨਾਂ ਕੀਤਾ । ਪਿਛਲੇ ਹਫ਼ਤੇ ਵੁਹਾਨ ਓਪਨ ਜਿੱਤਣ ਵਾਲੀ ਗਾਰਸੀਆ ਦੀ ਇਹ ਲਗਾਤਾਰ 12ਵੀਂ ਜਿੱਤ ਹੈ । ਇਸ ਖਿਤਾਬੀ ਜਿੱਤ  ਦੇ ਨਾਲ ਹੀ ਹੁਣ ਉਹ ਸੋਮਵਾਰ ਨੂੰ ਜਾਰੀ ਹੋਣ ਵਾਲੀ ਰੈਂਕਿੰਗ ਵਿੱਚ 15ਵੇਂ ਨੰਬਰ ਤੋਂ 9ਵੇਂ ਨੰਬਰ ਉੱਤੇ ਪਹੁੰਚ ਜਾਵੇਗੀ।   

ਹਾਲੇਪ ਨੇ ਸ਼ੁਰੂਆਤ ਵਿੱਚ ਹੀ ਗਾਰਸੀਆ ਦੀ ਸਰਵਿਸ ਬ੍ਰੇਕ ਕੀਤੀ । ਪਰ ਗਾਰਸੀਆ ਨੇ ਵਾਪਸੀ ਕਰਦੇ ਹੋਏ ਪਹਿਲਾ ਸੈੱਟ 6-4 ਨਾਲ ਜਿੱਤ ਲਿਆ । ਦੂਜੇ ਸੈੱਟ ਵਿੱਚ 3-3 ਦੀ ਬਰਾਬਰੀ 'ਤੇ ਆਉਣ ਦੇ ਬਾਅਦ ਹਾਲੇਪ ਨੇ ਦਬਾਅ ਬਣਾਇਆ । ਹਾਲਾਂਕਿ ਗਾਰਸੀਆ ਨੇ 9 ਬ੍ਰੇਕ ਪੁਆਇੰਟ ਲੈਂਦੇ ਹੋਏ 4-3 ਨਾਲ ਬੜ੍ਹਤ ਬਣਾ ਲਈ । ਇਸਦੇ ਬਾਅਦ ਉਹ ਦੂਜੇ ਸੈੱਟ ਨੂੰ ਟਾਈ-ਬਰੇਕਰ ਵਿੱਚ ਲੈ ਗਈ ਜਿੱਥੇ ਉਸ ਨੇ 6-4, 7-6 ਨਾਲ ਖਿਤਾਬ ਆਪਣੇ ਨਾਂ ਕਰ ਲਿਆ ।  


Related News