ਭਾਰਤ ਜਲਦੀ ਹੀ ਆਪਣੀ ਸਰਵਸ਼੍ਰੇਸ਼ਠ ਫੀਫਾ ਰੈਂਕਿੰਗ ਕਰੇਗਾ ਹਾਸਲ : ਕਾਂਸਟੇਨਟਾਈਨ

06/23/2017 2:52:54 PM

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਦੇ ਕੋਚ ਸਟੀਫਨ ਕਾਂਸਟੇਨਟਾਈਨ ਨੂੰ ਪੂਰਾ ਵਿਸ਼ਵਾਸ ਹੈ ਕਿ ਟੀਮ ਅਗਲੇ ਕੁੱਝ ਮਹੀਨਿਆਂ 'ਚ ਆਪਣੀ ਹੁਣ ਤੱਕ ਦੀ ਸਰਵਸ਼੍ਰੇਸ਼ਠ ਫੀਫਾ ਰੈਂਕਿੰਗ 94 ਨੂੰ ਪਿੱਛੇ ਛੱਡਣ 'ਚ ਸਫਲ ਰਹੇਗੀ।
ਭਾਰਤ ਨੇ ਪਿਛਲੇ ਸਾਲ ਤੋਂ ਲਗਾਤਾਰ 7 ਅੰਤਰਾਸ਼ਟਰੀ ਮੈਚ ਜਿੱਤੇ ਹਨ ਅਤੇ ਟੀਮ ਅਜੇ 100ਵੇਂ ਸਥਾਨ 'ਤੇ ਕਾਬਜ ਹੈ। ਕਾਂਸਟੇਨਟਾਈਨ ਨੇ ਕਿਹਾ ਕਿ ਅਗਲੇ ਸਾਲ ਮਾਰਚ 'ਚ ਜਦੋਂ ਏਸ਼ੀਆਈ ਕੱਪ ਕੁਆਲੀਫਾਇਰ ਸਮਾਪਤ ਹੋਣਗੇ। ਤਦ ਤੱਕ ਟੀਮ ਨੂੰ ਫਰਵਰੀ 1996 'ਚ ਹਾਸਲ ਕੀਤੀ ਗਈ ਆਪਣੀ ਸਰਵਸ਼੍ਰੇਸ਼ਠ ਰੈਂਕਿੰਗ 'ਚ ਬਿਹਤਰ ਸਥਿਤੀ 'ਚ ਹੋਣਾ ਚਾਹੀਦਾ ਹੈ। ਕਾਂਸਟੇਨਟਾਈਨ ਨੇ ਪੀ. ਟੀ. ਆਈ. 'ਚ ਇੰਟਰਵਿਊ 'ਚ ਕਿਹਾ ਕਿ ਮੈਂ ਗਣਿਤ 'ਚ ਚੰਗਾ ਨਹੀਂ ਹਾਂ ਪਰ ਸਾਡੀ ਰੈਂਕਿੰਗ 93 ਹੁੰਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ। ਇਹ ਸਰਵਸ਼੍ਰੇਸ਼ਠ ਰੈਂਕਿੰਗ ਹੁੰਦੀ ਅਤੇ ਮੈਂ ਟੀਮ ਨੂੰ ਇੱਥੇ ਤੱਕ ਪਹੁੰਚਾਉਣ ਲਈ ਤਿਆਰ ਹਾਂ। ਮੈਂ ਨਹੀਂ ਜਾਣਦਾ ਕਿ ਇਹ 6 ਜੁਲਾਈ (ਜਦੋਂ ਫੀਫਾ ਦੀ ਅਗਲੀ ਰੈਂਕਿੰਗ ਜਾਰੀ ਹੋਵੇਗੀ) ਨੂੰ ਹਾਸਲ ਹੋਵੇਗਾ ਪਰ ਮੈਂ ਅਜਿਹਾ ਕਰਨ ਜਾ ਰਿਹਾ ਹਾਂ।
ਉਨ੍ਹਾਂ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਇਹ ਜਿੱਤ (ਏਸ਼ੀਆਈ ਕੱਪ ਕੁਆਲੀਫਾਇਰ 'ਚ ਕਿਗਰੀਸਤਾਨ 'ਤੇ 13 ਜੂਨ ਨੂੰ ਦਰਜ ਕੀਤੀ ਗਈ ਜਿੱਤ) ਸਾਨੂੰ ਉਥੇ ਤੱਕ ਪਹੁੰਚਾਏਗੀ ਜਾਂ ਨਹੀਂ ਪਰ ਮੈਨੂੰ ਇਨ੍ਹਾਂ ਕੁਆਲੀਫਾਇਰ ਦੇ ਅੰਤ 'ਚ ਇਤਿਹਾਸ ਰਚੇ ਜਾਣ ਦੀ ਉਮੀਦ ਹੈ। ਭਾਰਤ ਨੇ 13 ਜੂਨ ਨੂੰ ਬੰਗਲੌਰ 'ਚ ਕਿਗਰੀਸਤਾਨ ਨੂੰ ਹਰਾ ਕੇ ਖੁਦ ਨੂੰ ਏਸ਼ੀਆਈ ਕੱਪ 2019 ਲਈ ਕੁਆਲੀਫਾਇਰ ਕਰਨ ਦੀ ਸਥਿਤੀ 'ਚ ਰੱਖ ਦਿੱਤਾ ਹੈ। ਕੁਆਲੀਫਾਇਰ ਦੌਰ ਦੇ ਮੈਚ ਅਗਲੇ ਸਾਲ ਮਾਰਚ ਤੱਕ ਚੱਲਣਗੇ। ਭਾਰਤ ਨੂੰ ਆਪਣਾ ਅਗਲਾ ਮੈਚ 5 ਸਤੰਬਰ ਨੂੰ ਮਕਾਓ 'ਚ ਖੇਡਣਾ ਹੈ। ਭਾਰਤ ਜੇਕਰ ਏਸ਼ੀਆਈ ਕੱਪ ਲਈ ਕੁਆਲੀਫਾਇਰ ਕਰ ਲੈਂਦਾਂ ਹੈ ਤਾਂ ਅਜਿਹਾ ਤੀਜੀ ਵਾਰ ਹੋਵੇਗਾ। ਇਸ ਤੋਂ ਪਹਿਲਾਂ 1984 ਅਤੇ 2011 'ਚ ਇਸ ਮਹਾਦੀਪ ਟੂਰਨਾਮੈਂਟ 'ਚ ਥਾਂ ਬਣਾਈ ਸੀ। 

 


Related News