ਫੀਫਾ ਅੰਡਰ-17 ਵਿਸ਼ਵ ਕੱਪ : ਨਾਈਜਰ ਨੂੰ ਹਰਾ ਕੇ ਘਾਨਾ ਕੁਆਟਰਫਾਈਨਲ ''ਚ

10/18/2017 8:55:27 PM

ਮੁੰਬਈ— 2 ਬਾਰ ਦੀ ਚੈਂਪੀਅਨ ਰਹਿ ਚੁੱਕੀ ਘਾਨਾ ਨੇ ਦੋਵੇਂ ਹਾਫ ਦੇ ਆਖਰੀ ਸਮੇਂ 'ਚ 1-1 ਗੋਲ ਕਰਦੇ ਹੋਏ ਪਹਿਲੀ ਬਾਰ ਵਿਸ਼ਵ ਕੱਪ ਖੇਡ ਰਹੇ ਨਾਈਜਰ ਨੂੰ ਬੁੱਧਵਾਰ ਨੂੰ 2-0 ਨਾਲ ਹਰਾ ਕੇ ਫੀਫਾ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਟਰਫਾਈਨਲ 'ਚ ਪ੍ਰਵੇਸ਼ ਕਰ ਲਿਆ।
ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਖੇਡੇ ਗਏ ਇਸ ਰੌਮਾਂਚਕ ਰਾਊਂਡ 16 ਮੁਕਾਬਲੇ 'ਚ ਏਰੀਕ ਅਯਾਹ ਨੇ ਪਹਿਲੇ ਹਾਫ ਦੇ ਇੰਜਰੀ ਸਮੇਂ 'ਚ ਪੇਨਲਟੀ 'ਤੇ ਗੋਲ ਕੀਤਾ ਜਦਕਿ ਰਿਚਰਡ ਡਾਂਸੋ ਨੇ 90ਵੇਂ ਮਿੰਟ 'ਚ ਟੀਮ ਦਾ ਦੂਸਰਾ ਗੋਲ ਕੀਤਾ। ਅਯਾਹ ਦਾ ਟੂਰਨਾਮੈਂਟ ਦਾ ਇਹ ਤੀਜਾ ਗੋਲ ਡਾਂਸੋ ਦਾ ਦੂਜਾ ਗੋਲ ਸੀ। ਅਫਰੀਕੀ ਦੇਸ਼ ਘਾਨਾ ਦਾ ਹੁਣ ਕੁਆਟਰਫਾਈਨਲ 'ਚ ਇਕ ਹੋਰ ਅਫਰੀਕੀ ਦੇਸ਼ ਮਾਲੀ ਨਾਲ ਸ਼ਨੀਵਾਰ ਨੂੰ ਗੁਹਾਟੀ 'ਚ ਮੁਕਾਬਲਾ ਹੋਵੇਗਾ।


Related News