ਇੰਗਲੈਂਡ ਨੇ ਜਾਪਾਨ ਨੂੰ ''ਸ਼ੂਟ ਆਊਟ'' ਕਰਕੇ ਕੀਤਾ ਕੁਆਰਟਰਫਾਈਨਲ ''ਚ ਪ੍ਰਵੇਸ਼

10/18/2017 9:36:39 AM

ਕੋਲਕਾਤਾ, (ਬਿਊਰੋ)— ਵਿਰੋਧੀ ਹਾਲਾਤ ਵਿਚ ਗੋਲਕੀਪਰ ਕਿਰਟਰਸ ਐਂਡਰਸਨ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਨੇ ਫੀਫਾ ਅੰਡਰ-17 ਵਿਸ਼ਵ ਕੱਪ ਦੇ ਪ੍ਰੀ-ਕੁਆਰਟਰਫਾਈਨਲ ਵਿਚ ਮੰਗਲਵਾਰ ਨੂੰ ਇੱਥੇ ਜਾਪਾਨ ਨੂੰ ਪੈਲਨਟੀ ਸ਼ੂਟ ਆਊਟ ਵਿਚ 5-3 ਨਾਲ ਹਰਾ ਕੇ ਆਖਰੀ-8 ਵਿਚ ਜਗ੍ਹਾ ਬਣਾ ਲਈ। 
ਐਂਡਰਸਨ ਨੇ ਸ਼ੂਟ ਆਊਟ ਵਿਚ ਅਹਿਮ ਸਮੇਂ 'ਤੇ ਜਾਪਾਨ ਦੇ ਹਿਨਾਤਾ ਕਿਡਾ ਦੀ ਪੈਨਲਟੀ ਰੋਕਣ ਦੇ ਇਲਾਵਾ ਖੁਦ ਇਕ ਗੋਲ ਕਰ ਕੇ ਇੰਗਲੈਂਡ ਦੀ ਜਿੱਤ ਤੈਅ ਕੀਤੀ। ਸ਼ੂਟ ਆਊਟ ਵਿਚ ਇੰਗਲੈਂਡ ਵੱਲੋਂ ਐਂਡਰਸਨ ਦੇ ਇਲਾਵਾ ਰਿਆਨ ਬ੍ਰਿਵਸਟਰ, ਕੈਲਮ ਹਡਸਨ, ਫਿਲਿਪ ਫੋਡੇਨ ਤੇ ਨਵਾ ਕਿਰਬੀ ਨੇ ਗੋਲ ਕੀਤੇ। ਜਾਪਾਨ ਵੱਲੋਂ ਯੂਕੀਨਾਰੀ ਸੁਗਾਵਾਰਾ, ਤਾਈਸੇਈ ਮਿਆਸ਼ਿਰੋ ਤੇ ਸੋਈਚਿਰੋ ਕੋਜੂਕੀ ਨੇ ਗੋਲ ਕੀਤੇ। ਕੁਆਰਟਰਫਾਈਨਲ ਲਈ ਜਾਪਾਨ ਦੀ ਟੀਮ ਹੁਣ ਗੋਆ ਦੇ ਮਡਗਵਾਂ ਜਾਵੇਗੀ, ਜਿੱਥੇ ਉਸ ਨੂੰ 21 ਅਕਤੂਬਰ ਨੂੰ ਅਮਰੀਕਾ ਦਾ ਸਾਹਮਣਾ ਕਰਨਾ ਹੈ, ਜਿਸ ਨੇ ਪੈਰਾਗਵੇ ਨੂੰ ਪ੍ਰੀ-ਕੁਆਰਟਰਫਾਈਨਲ ਵਿਚ 5-0 ਨਾਲ ਹਰਾਇਆ ਸੀ। ਿ
ਸ਼ੂਟ ਆਊਟ 'ਤੇ ਇਕ ਨਜ਼ਰ
ਸ਼ੂਟ ਆਊਟ ਦੀ ਸ਼ੁਰੂਆਤ ਇੰਗਲੈਂਡ ਦੇ ਬ੍ਰਿਵਸਟਰ ਨੇ ਗੋਲ ਨਾਲ ਕੀਤੀ, ਜਿਸ ਤੋਂ ਬਾਅਦ ਸੁਗਾਵਾਰਾ ਨੇ ਜਾਪਾਨ ਨੂੰ ਬਰਾਬਰੀ ਦਿਵਾਈ। ਹਡਸਨ ਨੇ ਇੰਗਲੈਂਡ ਵੱਲੋਂ ਦੂਜਾ ਗੋਲ ਕੀਤਾ, ਜਦਕਿ ਮਿਆਸ਼ਿਰੋ ਨੇ ਐਂਡਰਸਨ ਨੂੰ ਝਕਾਨੀ ਦੇ ਕੇ ਸਕੋਰ 2-2 ਕਰ ਦਿੱਤਾ। ਫੋਡੇਨ ਨੇ ਇਸ ਤੋਂ ਬਾਅਦ ਇੰਗਲੈਂਡ ਨੂੰ 3-2 ਨਾਲ ਅੱਗੇ ਕੀਤਾ ਤੇ ਐਂਡਰਸਨ ਨੇ ਕਿਡਾ ਦੀ ਸ਼ਾਟ ਨੂੰ ਰੋਕ ਦਿੱਤਾ। ਐਂਡਰਸਨ ਨੇ ਜਾਪਾਨ ਦੇ ਗੋਲਕੀਪਰ ਤਾਨੀ ਨੂੰ ਝਕਾਨੀ ਦੇ ਕੇ ਸਕੋਰ 4-2 ਕੀਤਾ। ਕੋਜੂਕੀ ਨੇ ਇਸ ਤੋਂ ਬਾਅਦ ਗੋਲ ਕਰ ਕੇ ਜਾਪਾਨ ਦੀ ਉਮੀਦ ਬੰਨ੍ਹੀ ਸੀ ਪਰ ਤਾਨੀ ਇਸ ਤੋਂ ਬਾਅਦ ਕਿਰਬੀ ਦੇ ਸ਼ਾਟ ਨੂੰ ਰੋਕਣ ਵਿਚ ਅਸਫਲ ਰਿਹਾ, ਜਿਸ ਨਾਲ ਇੰਗਲੈਂਡ ਨੇ ਕੁਆਰਟਰਫਾਈਨਲ ਵਿਚ ਜਗ੍ਹਾ ਬਣਾਈ।


Related News