ਨਡਾਲ ਟੈਨਿਸ ਰੈਕਿੰਗ ''ਚ ਦੂਜੇ ਸਥਾਨ ''ਤੇ, ਜੋਕੋਵਿਚ ਖੁੰਝਿਆ

06/12/2017 10:47:23 PM

ਪੈਰਿਸ— ਰਾਫੇਲ ਨਡਾਲ ਫ੍ਰੈਂਚ ਓਪਨ 'ਚ ਰਿਕਾਰਡ 10ਵਾਂ ਖਿਤਾਬ ਜਿੱਤਣ ਦੇ ਦਮ 'ਤੇ ਏ. ਟੀ. ਪੀ. ਵਿਸ਼ਵ ਰੈਕਿੰਗ 'ਚ ਅੱਗੇ ਵੱਧ ਕੇ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਸਪੇਨ ਦੇ ਇਸ ਖਿਡਾਰੀ ਨੇ ਐਤਵਾਰ ਨੂੰ ਸਟੈਨ ਵਾਵਰਿੰਕਾ ਨੂੰ ਆਸਾਨੀ ਨਾਲ 6-2, 6-3, 6-1 ਨਾਲ ਹਰਾ ਕੇ ਆਪਣਾ 15ਵਾਂ ਗਰੈਂਡਸਲੈਮ ਖਿਤਾਬ ਜਿੱਤਿਆ। ਇਸ ਦੇ ਨਾਲ ਉਹ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ, ਜਦੋਂ ਕਿ ਕੁਆਰਟਰ ਫਾਈਨਲ 'ਚ ਬਾਹਰ ਹੋਣ ਵਾਲੇ ਨੋਵਾਕ ਜੋਕੋਵਿਚ ਚੌਥੇ ਸਥਾਨ 'ਤੇ ਆ ਗਿਆ ਹੈ ਜੋਂ ਪਿਛਲੇ ਅੱਠ ਸਾਲਾ 'ਚ ਉਸ ਦੀ ਸਭ ਤੋਂ ਘੱਟ ਰੈਕਿੰਗ ਹੈ। ਸੈਮੀਫਾਈਨਲ 'ਚ ਵਾਵਰਿੰਕਾ ਤੋਂ ਹਾਰਨ ਵਾਲੇ ਐਂਡੀ ਮਰੇ ਹੁਣ ਵੀ ਸਿਖਰ 'ਤੇ ਹੈ। ਵਾਵਰਿੰਕਾ ਤੀਜੇ ਅਤੇ ਉਸ ਦੇ ਹਮਵਤਨ ਸਵਿਸ ਖਿਡਾਰੀ ਰੋਜਰ ਫੇਡਰਰ ਪੰਜਵੇਂ ਸਥਾਨ 'ਤੇ ਹੈ।


Related News