ਦੇਬੋਰਾਹ ਤੇ ਅਲੀਨ ਨੇ ਸਾਈਕਲਿੰਗ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

Friday, October 13, 2017 2:52 AM
ਦੇਬੋਰਾਹ ਤੇ ਅਲੀਨ ਨੇ ਸਾਈਕਲਿੰਗ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

ਨਵੀਂ ਦਿੱਲੀ — ਭਾਰਤ ਦੀ ਦੇਬੋਰਾਹ ਹੇਰੋਲਡ ਤੇ ਅਲੀਨਾ ਰੇਜੀ ਨੇ ਇੰਗਲੈਂਡ ਦੇ ਮਾਨਚੈਸਟਰ ਵਿਚ 10 ਤੋਂ 12 ਨਵੰਬਰ ਤਕ ਹੋਣ ਵਾਲੇ ਯੂ. ਸੀ. ਆਈ. ਟ੍ਰੈਕ ਸਾਈਕਲਿੰਗ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੇ ਜ਼ਰੂਰੀ ਅੰਕ ਹਾਸਲ ਕਰ ਲਏ। ਵਿਸ਼ਵ ਕੱਪ ਵਿਚ ਦੇਬੋਰਾਹ ਤੇ ਅਲੀਨਾ ਟੀਮ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਦੇ ਇਲਾਵਾ ਕੇਰਿਨ ਤੇ ਨਿੱਜੀ ਸਪਿੰ੍ਰਟ ਮੁਕਾਬਲੇ ਵਿਚ ਹਿੱਸਾ ਲਵੇਗੀ।