ਕ੍ਰਿਸਟੀਆਨੋ ਰੋਨਾਲਡੋ ਬਣੇ ਪਿਤਾ

06/11/2017 2:11:38 PM

ਲਿਸਬਨ— ਰੀਆਲ ਮੈਡ੍ਰਿਡ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਵੀਰਵਾਰ ਨੂੰ ਜੁੜਵਾ ਬੱਚਿਆਂ ਦੇ ਪਿਤਾ ਬਣੇ। ਪੁਰਤਗਾਲੀ ਮੀਡੀਆ ਨੇ ਜਾਣਕਾਰੀ ਦਿੱਤੀ ਕਿ ਦੋਵੇਂ ਬੱਚੇ ਸੇਰੋਗੇਟ ਮਾਂ ਦੇ ਹਨ। ਰਿਪੋਰਟਾਂ ਮੁਤਾਬਕ ਜੁੜਵਾ ਬੱਚਿਆਂ 'ਚ ਇਕ ਕੁੜੀ ਅਤੇ ਦੂਜਾ ਮੁੰਡਾ ਹੈ ਜਿਨ੍ਹਾਂ ਦੇ ਨਾਂ ਕ੍ਰਮਵਾਰ ਇਵਾ ਅਤੇ ਮਾਟੇਯੋ ਹਨ।

ਪੁਰਤਗਾਲ ਦੀ ਯੂਰੋ 2016 ਜੇਤੂ ਟੀਮ ਦੇ ਕਪਤਾਨ ਰੋਨਾਲਡੋ ਜੂਨ 2010 'ਚ ਬੇਟੇ ਕ੍ਰਿਸਟੀਆਨੋ ਜੂਨੀਅਰ ਦੇ ਪਿਤਾ ਬਣੇ ਸਨ ਅਤੇ ਰਿਪੋਰਟਾਂ ਮੁਤਾਬਕ ਉਹ ਵੀ ਸਰੋਗੇਟ ਮਾਂ ਤੋਂ ਸੀ ਪਰ ਇਸ ਫੁੱਟਬਾਲਰ ਨੇ ਕਦੀ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ ਸੀ। ਬ੍ਰਿਟਿਸ਼ ਟੈਬਲਾਇਡ 'ਦਿ ਸਨ' ਨੇ ਮਾਰਚ 'ਚ ਰਿਪੋਰਟ 'ਚ ਕਿਹਾ ਸੀ ਕਿ ਉਹ ਜੁੜਵਾ ਬੱਚਿਆਂ ਦੇ ਪਿਤਾ ਬਣਨ ਜਾ ਰਹੇ ਹਨ। 32 ਸਾਲਾ ਇਹ ਸਟ੍ਰਾਈਕਰ ਅਜੇ ਸਪੇਨ ਦੀ ਮਾਡਲ ਜਾਰਜੀਨਾ ਰੋਡ੍ਰੀਗੇਜ ਦੇ ਨਾਲ ਡੇਟਿੰਗ ਕਰ ਰਿਹਾ ਹੈ।


Related News