ਕੋਚ ਬਦਲਿਆ, ਕਪਤਾਨ ਬਦਲਿਆ ਪਰ ਨਤੀਜਾ ਨਾ ਬਦਲ ਸਕੀ ਸ਼੍ਰੀਲੰਕਾ ਟੀਮ

01/17/2018 11:36:52 PM

ਨਵੀਂ ਦਿੱਲੀ— ਹਾਰ ਤੋਂ ਪਰੇਸ਼ਾਨ ਸ਼੍ਰੀਲੰਕਾ ਟੀਮ ਨੇ ਬੰਗਲਾਦੇਸ਼ ਦੌਰੇ ਤੋਂ ਪਹਿਲਾਂ ਕੋਚ ਦੇ ਨਾਲ-ਨਾਲ ਕਪਤਾਨ ਨੂੰ ਬਦਲਿਆ ਪਰ ਕ੍ਰਿਕਟ ਮੈਦਾਨ 'ਤੇ ਨਤੀਜੇ ਨੂੰ ਨਹੀਂ ਬਦਲ ਸਕੇ। ਹੋਮ ਸੀਜ਼ਨ 'ਚ ਜਿੰਬਾਬਵੇ ਖਿਲਾਫ ਵਨ ਡੇ ਸੀਰੀਜ਼ ਗੁਆਉਣ ਤੋਂ ਬਾਅਦ ਬੰਗਲਾਦੇਸ਼ 'ਚ ਖੇਡੇ ਜਾ ਰਹੇ ਟ੍ਰਾਈ ਸੀਰੀਜ਼ 'ਚ ਜਿੰਬਾਬਵੇ ਦੇ ਹੱਥੋਂ ਫਿਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ ਦੇ ਦੂਜੇ ਮੈਚ 'ਚ ਸ਼੍ਰੀਲੰਕਾ ਨੂੰ ਜਿੰਬਾਬਵੇ ਦੇ ਹੱਥੋਂ ਕਰੀਬੀ ਮੁਕਾਬਲੇ 'ਚ 12 ਦੌੜਾਂ ਦੀ ਹਾਰ ਮਿਲੀ। ਸਲਾਮੀ ਬੱਲੇਬਾਜ਼ੀ ਹੈਮਿਲਟਨ ਮਸਾਕਾਦਜਾ (73) ਦੌੜਾਂ ਦੀ ਤੂਫਾਨੀ ਸ਼ੁਰੂਆਤ ਅਤੇ ਬਾਅਦ 'ਚ ਸਿਕੰਦਰ ਰਜਾ ਦੀ ਅਜੇਤੂ 81 ਦੌੜਾਂ ਦੀ ਬਦੌਲਤ ਜਿੰਬਾਬਵੇ ਨੇ 6 ਵਿਕਟਾਂ 'ਤੇ 290 ਦੌੜਾਂ ਦੀ ਚੁਣੌਤੀਪੂਰਨ ਸਕੋਰ ਖੜਾ ਕੀਤਾ। ਜਵਾਬ 'ਚ ਸ਼੍ਰੀਲੰਕਾ ਦੀ ਪੂਰੀ ਟੀਮ 48.1 ਓਵਰ Ýਚ 278 ਦੌੜਾਂ 'ਤੇ ਹੀ ਢੇਰ ਹੋ ਗਈ। ਟੇਂਡਈ ਚਟਾਰਾ ਨੇ ਸਭ ਤੋਂ ਵੱਧ 4 ਵਿਕਟਾਂ ਹਾਸਲ ਕੀਤੀਆਂ।
ਜਿੰਬਾਬਵੇ ਲਈ ਇਹ ਜਿੱਤ ਬੇਹੱਦ ਖਾਸ ਰਹੀ ਕਿਉਂਕਿ ਉਨ੍ਹਾਂ ਨੇ 15 ਸਾਲ ਬਾਅਦ ਕਿਸੇ ਟੈਸਟ ਪਲੇਇੰਗ ਨੇਸ਼ਨ ਨੂੰ ਨਿਊਟ੍ਰਲ ਸਥਾਨ 'ਤੇ ਹਰਾਇਆ ਹੈ। ਸਿਕੰਦਰ ਰਜਾ ਨੂੰ ਉਸ ਦੇ ਆਲਰਾਊਂਡਰ ਖੇਡ ਲਈ ਮੈਨ ਆਫ ਦ ਮੈਚ ਚੁਣਿਆ ਗਿਆ। ਬੱਲੇ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਉਸ ਨੇ ਨਾ ਸਿਰਫ ਸ਼੍ਰੀਲੰਕਾ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਕੁਸਲ ਪਰੇਰਾ (80) ਦੀ ਵਿਕਟ ਹਾਸਲ ਕੀਤੀ ਜਦਕਿ ਕਪਤਾਨ ਐਜੇਲੋ ਮੈਥਿਊਜ (42) ਅਤੇ ਸਾਬਕਾ ਥਿਸਾਰਾ ਪਰੇਰਾ (64) ਦਾ ਮਹੱਤਵਪੂਰਨ ਕੈਚ ਕੀਤੀ।
191 'ਤੇ ਛੇ ਵਿਕਟਾਂ ਗੁਆਉਣ ਤੋਂ ਬਾਅਦ ਸ਼੍ਰੀਲੰਕਾ ਦੀਆਂ ਸਾਰੀਆਂ ਉਮੀਦਾਂ ਪਰੇਰਾ 'ਤੇ ਸਨ ਅਤੇ ਉਸ ਨੇ ਅਖੀਰ ਤੱਕ ਸੰਘਰਸ਼ ਕੀਤਾ। ਪਰ ਆਖਰੀ ਓਵਰਾਂ 'ਚ ਜਿੱਥੇ ਸਿੰਗਲ ਜਿਹਾ ਮੈਚ ਜਿੱਤਿਆ ਜਾ ਸਕਦਾ ਸੀ ਉੱਥੇ ਸ਼੍ਰੀਲੰਕਾ ਨੇ ਆਖੀਰ 'ਚ ਵਿਕਟ ਗੁਆ ਦਿੱਤੀ।


Related News