ਆਲੀਆ ਭੱਟ ਮੁੜ ਹੋਈ ਡੀਪਫੇਕ ਦਾ ਸ਼ਿਕਾਰ, ਇਸ ਪੰਜਾਬੀ ਅਦਾਕਾਰਾ ਨਾਲ ਬਦਲਿਆ ਗਿਆ ਚਿਹਰਾ (ਵੀਡੀਓ)

Tuesday, May 07, 2024 - 02:12 PM (IST)

ਆਲੀਆ ਭੱਟ ਮੁੜ ਹੋਈ ਡੀਪਫੇਕ ਦਾ ਸ਼ਿਕਾਰ, ਇਸ ਪੰਜਾਬੀ ਅਦਾਕਾਰਾ ਨਾਲ ਬਦਲਿਆ ਗਿਆ ਚਿਹਰਾ (ਵੀਡੀਓ)

ਮੁੰਬਈ (ਬਿਊਰੋ) : ਡੀਪਫੇਕ ਇੱਕ ਤਕਨੀਕ ਹੈ, ਜਿਸ 'ਚ ਇੱਕ ਚਿਹਰੇ ਨੂੰ ਦੂਜੇ ਚਿਹਰੇ ‘ਤੇ ਲਗਾ ਕੇ ਵਾਇਰਲ ਕੀਤਾ ਜਾਂਦਾ ਹੈ। ਰਸ਼ਮੀਕਾ ਮੰਡਾਨਾ, ਕੈਟਰੀਨਾ ਕੈਫ, ਕਾਜੋਲ ਅਤੇ ਰਣਵੀਰ ਸਿੰਘ ਤੋਂ ਬਾਅਦ ਹੁਣ ਇੱਕ ਹੋਰ ਬਾਲੀਵੁੱਡ ਸੈਲੀਬ੍ਰਿਟੀ ਇਸ ਦਾ ਸ਼ਿਕਾਰ ਹੋ ਗਈ ਹੈ। ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਆਲੀਆ ਭੱਟ ਦੀ, ਜਿਸ ਦਾ ਡੀਪਫੇਕ ਵੀਡੀਓ ਹਾਲ ਹੀ ‘ਚ ਸਾਹਮਣੇ ਆਇਆ ਹੈ। ਉਸ ਦਾ ਚਿਹਰਾ ਇੱਕ ਪੰਜਾਬੀ ਅਦਾਕਾਰਾ ਦੇ ਚਿਹਰੇ ‘ਤੇ ਲਗਾਇਆ ਗਿਆ ਹੈ ਅਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ।

ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਨੇ 27 ਅਪ੍ਰੈਲ ਨੂੰ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਦਾ ਆਪਣਾ ਲੁੱਕ ਸੀ ਅਤੇ ਉਹ ਇਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਹ ਉਸ ਦਾ ਇੱਕ ਫੋਟੋਸ਼ੂਟ ਸੀ, ਜਿਸ 'ਚ ‘ਅਮਰ ਸਿੰਘ ਚਮਕੀਲਾ’ ਦਾ ਇੱਕ ਗੀਤ ਚਲਾਇਆ ਗਿਆ ਸੀ। ਉਸ ਨੇ ਕੈਪਸ਼ਨ 'ਚ ਇਹ ਵੀ ਲਿਖਿਆ ਕਿ ਤੁਹਾਡੀ ਪ੍ਰੇਮਿਕਾ ਨੂੰ ਇੱਕ ਚਮਕਦਾਰ ਫੈਨ ਦੀ ਲੋੜ ਹੈ। ਵਾਮਿਕਾ ਦੀ ਵੀਡੀਓ ਨੂੰ ਆਲੀਆ ਭੱਟ ਦੇ ਚਿਹਰੇ ‘ਤੇ ਸੁਪਰਇੰਪੋਜ਼ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ‘ਚ ਆਲੀਆ ਦੀ ਪਛਾਣ ਸਾਫ ਨਜ਼ਰ ਆ ਰਹੀ ਹੈ ਅਤੇ ਇਸ ‘ਤੇ ਪ੍ਰਸ਼ੰਸਕ ਵੀ ਗੁੱਸੇ ‘ਚ ਹਨ। ਇਸ ਵੀਡੀਓ ‘ਤੇ ਕੁਮੈਂਟ ਕਰਦੇ ਹੋਏ ਪ੍ਰਸ਼ੰਸਕ ਕਈ ਸਵਾਲ ਕਰ ਰਹੇ ਸਨ ਅਤੇ ਕਈ ਇਤਰਾਜ਼ ਵੀ ਉਠਾ ਰਹੇ ਸਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਸ਼ਮਿਕਾ ਮੰਡਾਨਾ ਨਾਲ ਵੀ ਅਜਿਹਾ ਹੀ ਹੋਇਆ ਸੀ ਅਤੇ ਉਨ੍ਹਾਂ ਨੇ ਕਾਨੂੰਨੀ ਕਾਰਵਾਈ ਕੀਤੀ ਸੀ। ਅਮਿਤਾਭ ਬੱਚਨ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਤੋਂ ਬਾਅਦ ਕੈਟਰੀਨਾ ਕੈਫ , ਕਾਜੋਲ ਅਤੇ ਰਣਵੀਰ ਸਿੰਘ ਨਾਲ ਵੀ ਡੀਪਫੇਕ ਦਾ ਮਾਮਲਾ ਸਾਹਮਣੇ ਆਇਆ ਹੈ ।

PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News