ਆਸਟਰੇਲੀਆ ਓਪਨ : ਤੀਜੇ ਦੌਰ 'ਚ ਪਹੁੰਚੇ ਜੋਕੋਵਿਕ, ਪੇਸ ਵੀ ਵਧੇ ਅੱਗੇ

01/18/2018 4:16:10 PM

ਮੈਲਬੋਰਨ, (ਬਿਊਰੋ)— 6 ਵਾਰ ਆਸਟਰੇਲੀਅਨ ਓਪਨ ਦਾ ਖਿਤਾਬ ਜਿੱਤਣ ਵਾਲੇ ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਦਾ ਸ਼ਾਨਦਾਰ ਪ੍ਰਦਰਸ਼ਨ ਇਸ ਵਾਰ ਵੀ ਜਾਰੀ ਹੈ। ਆਪਣੇ ਸੱਤਵੇਂ ਖਿਤਾਬ ਲਈ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੋਕੋਵਿਕ ਨੇ ਸਾਲ ਦੇ ਪਹਿਲੇ ਗਰੈਂਡ ਸਲੈਮ ਟੂਰਨਾਮੈਂਟ ਦੇ ਤੀਜੇ ਦੌਰ ਵਿੱਚ ਪਰਵੇਸ਼ ਕਰ ਲਿਆ ਹੈ। ਪੁਰਸ਼ ਸਿੰਗਲ ਵਰਗ ਦੇ ਦੂਜੇ ਦੌਰ ਵਿੱਚ ਜੋਕੋਵਿਚ ਨੇ ਫ਼ਰਾਂਸ ਦੇ ਗੇਲ ਮੋਂਫਿਲਸ ਨੂੰ ਹਰਾਇਆ। ਮੋਂਫਿਲਸ ਨੇ ਮੈਚ ਦੇ ਸ਼ੁਰੁਆਤ ਵਿੱਚ ਦਮਦਾਰ ਪ੍ਰਦਰਸ਼ਨ ਕੀਤਾ ਅਤੇ ਪਹਿਲੇ ਸੈਟ ਨੂੰ 6-4 ਨਾਲ ਜਿੱਤ ਲਿਆ ਪਰ ਜ਼ਿਆਦਾ ਤਾਪਮਾਨ ਦੇ ਕਾਰਨ ਉਨ੍ਹਾਂ ਨੂੰ ਬਾਕੀ ਦੇ ਤਿੰਨ ਸੈਟਾਂ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੋਂਫਿਲਸ ਦੀਆਂ ਗਲਤੀਆਂ ਦਾ ਫਾਇਦਾ ਚੁੱਕਦੇ ਹੋਏ ਜੋਕੋਵਿਕ ਨੇ ਦੂਜੇ ਸੈਟ ਨੂੰ 6- 3 ਨਾਲ ਜਿੱਤਕੇ ਚੰਗੀ ਵਾਪਸੀ ਕੀਤੀ। ਇਸਦੇ ਬਾਅਦ ਉਨ੍ਹਾਂ ਨੇ ਬਾਕੀ ਦੋ ਸੈਟ ਵੀ 6-1 ਅਤੇ 6-3 ਨਾਲ ਆਪਣੇ ਨਾਂ ਕਰਕੇ ਤੀਜੇ ਦੌਰ ਵਿੱਚ ਪਰਵੇਸ਼ ਕੀਤਾ, ਜਿੱਥੇ ਉਨ੍ਹਾਂ ਦਾ ਸਾਹਮਣਾ ਸਪੇਨ ਦੇ ਰਾਮੋਸ ਵਿਨੋਲਾਸ ਨਾਲ ਹੋਵੇਗਾ। 

ਦੂਜੇ ਦੌਰ ਵਿੱਚ ਪੁੱਜੇ ਲਿਏਂਡਰ ਪੇਸ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਗਜ ਭਾਰਤੀ ਟੈਨਿਸ ਖਿਡਾਰੀ ਲਿਏਂਡਰ ਪੇਸ ਅਤੇ ਉਨ੍ਹਾਂ ਹਮਵਤਨੀ ਪੂਰਵ ਰਾਜਾ ਦੀ ਜੋੜੀ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਆਸਟਰੇਲੀਅਨ ਓਪਨ ਦੇ ਦੂਜੇ ਦੌਰ ਵਿੱਚ ਪਰਵੇਸ਼ ਕਰ ਲਿਆ ਹੈ। ਪੁਰਸ਼ ਡਬਲਜ਼ ਵਰਗ ਦੇ ਪਹਿਲੇ ਦੌਰ ਵਿੱਚ ਪੇਸ-ਰਾਜਾ ਦੀ ਜੋੜੀ ਨੇ ਐੱਨ. ਬਾਸਿਲਾਸ਼ਵਿਲੀ ਅਤੇ ਏ. ਹੈਦਰ-ਮਾਰੇਰ ਦੀ ਜੋੜੀ ਨੂੰ ਹਰਾਇਆ। ਪੇਸ-ਰਾਜਾ ਨੇ ਵੀਰਵਾਰ ਨੂੰ ਖੇਡੇ ਗਏ ਇਸ ਮੈਚ ਵਿੱਚ ਬਾਸਿਲਾਸ਼ਵਿਲੀ ਅਤੇ ਮਾਰੇਰ ਦੀ ਯੂਰਪੀ ਜੋੜੀ ਨੂੰ ਸਿੱਧੇ ਸੈਟਾਂ ਵਿੱਚ 6-2, 6-3 ਨਾਲ ਹਰਾਇਆ।  ਦੂਜੇ ਦੌਰ ਵਿੱਚ ਭਾਰਤੀ ਜੋੜੀ ਦਾ ਸਾਹਮਣਾ ਬ੍ਰਿਟੇਨ ਦੇ ਜੇ. ਮਰੇ ਅਤੇ ਬ੍ਰਾਜ਼ੀਲ ਦੇ ਬੀ. ਸੋਆਰੇਸ ਦੀ ਜੋੜੀ ਨਾਲ ਹੋਵੇਗਾ।  


Related News