ਲਾਹਿੜੀ ਵਿਨਧੈਮ ਚੈਂਪੀਅਨਸ਼ਿਪ ''ਚ ਸਾਂਝੇ 11ਵੇਂ ਸਥਾਨ ''ਤੇ

08/21/2017 11:01:58 AM

ਗ੍ਰੀਨਸਬੋਰੋ— ਅਨਿਰਬਾਨ ਲਾਹਿੜੀ ਨੇ ਖਰਾਬ ਸ਼ੁਰੂਆਤ ਤੋਂ ਉਭਰਦੇ ਹੋਏ ਇੱਥੇ ਵਿਨਧੈਮ ਚੈਂਪੀਅਨਸ਼ਿਪ ਗੋਲਫ ਟੂਰਨਾਮੈਂਟ ਦੇ ਤੀਜੇ ਦਿਨ ਦੋ ਅੰਡਰ 68 ਦਾ ਸਕੋਰ ਬਣਾਇਆ। ਕੱਲ ਤੱਕ ਸਾਂਝੇ ਨੌਵੇਂ ਸਥਾਨ 'ਤੇ ਚਲ ਰਹੇ ਲਾਹਿੜੀ ਹੁਣ 11 ਅੰਡਰ ਦੇ ਕੁਲ ਸਕੋਰ ਦੇ ਨਾਲ ਸਾਂਝੇ 11ਵੇਂ ਸਥਾਨ 'ਤੇ ਹਨ।

ਲਾਹਿੜੀ ਚੋਟੀ 'ਤੇ ਚਲ ਰਹੇ ਹੇਨਰਿਕ ਸਟੇਨਸਨ (66) ਤੋਂ 5 ਸ਼ਾਟ ਪਿੱਛੇ ਹਨ। ਸਟੇਨਸਨ ਦਾ ਕੁਲ ਸਕੋਰ 16 ਅੰਡਰ ਹੈ ਅਤੇ ਉਨ੍ਹਾਂ ਨੇ ਕੇਵਿਨ ਨਾ (55), ਓਲੀ ਸ਼ਨੇਦੇਰਜਾਨਸ (66) ਅਤੇ ਵੈੱਬ ਸਿੰਪਸਨ (68) 'ਤੇ ਇਕ ਸ਼ਾਟ ਦੀ ਬੜ੍ਹਤ ਬਣਾਈ ਹੋਈ ਹੈ।


Related News