ਹਾਰ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਨੇ ਕੀਤੀ ਇਹ ਵੱਡੀ ਮੰਗ

07/24/2017 1:53:01 PM

ਨਵੀਂ ਦਿੱਲੀ— ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਹਾਰ ਤੋਂ ਨਿਰਾਸ਼ ਕਪਤਾਨ ਮਿਤਾਲੀ ਰਾਜ ਦਾ ਕਹਿਣਾ ਹੈ ਕਿ ਔਰਤਾਂ ਲਈ ਆਈ. ਪੀ. ਐੱਲ. ਦੇ ਪ੍ਰਬੰਧ ਦਾ ਇਹ ਠੀਕ ਸਮਾਂ ਹੈ। ਮਿਤਾਲੀ ਨੇ ਕਿਹਾ ਕਿ ਭਾਰਤ 'ਚ ਮਹਿਲਾ ਬਿਗ ਬੈਸ਼ ਲੀਗ ਵਰਗੀ ਲੀਗ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਇਸ ਤੋਂ ਮਹਿਲਾ ਕ੍ਰਿਕਟ ਖਿਡਾਰਨਾਂ ਨ ਵਧੀਆ ਪ੍ਰਦਰਸ਼ਨ ਦਾ ਤਜ਼ਰਬਾ ਮਿਲੇਗਾ ਅਤੇ ਉਹ ਆਪਣੇ ਖੇਡ 'ਚ ਸੁਧਾਰ ਕਰ ਸਕਣਗੀਆਂ। ਲਾਰਡਸ ਕ੍ਰਿਕਟ ਗਰਾਊੰਡ 'ਤੇ ਐਤਵਾਰ ਨੂੰ ਖੇਡੇ ਗਏ ਫਾਈਨਲ ਮੈਚ 'ਚ ਇੰਗਲੈਂਡ ਨੇ ਭਾਰਤ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਮਿਤਾਲੀ ਨੇ ਕਿਹਾ,“ਡਬਲਿਊ. ਬੀ. ਬੀ. ਐੱਲ. 'ਚ ਮਿਲੇ ਅਨੁਭਵ ਤੋਂ ਸਾਡੀ ਟੀਮ ਦੀਆਂ ਦੋ ਖਿਡਾਰਨਾਂ ਸਮ੍ਰਿਤੀ ਮੰਧਾਨਾ ਅਤੇ ਹਰਮਨਪ੍ਰੀਤ ਕੌਰ ਦੇ ਖੇਡ 'ਚ ਬਹੁਤ ਸੁਧਾਰ ਹੋਇਆ ਹੈ। ਜੇਕਰ ਜ਼ਿਆਗਾ ਤੋਂ ਜ਼ਿਆਦਾ ਖਿਡਾਰਨਾਂ ਇਸ ਪ੍ਰਕਾਰ ਦੀ ਲੀਗ 'ਚ ਹਿੱਸਾ ਲੈਣਗੀਆਂ, ਤਾਂ ਇਸ ਤੋਂ ਉਨ੍ਹਾਂ ਨੂੰ ਵਧੀਆ ਤਜ਼ਰਬਾ ਹਾਸਲ ਹੋਵੇਗਾ, ਜੋ ਟੀਮ ਦੇ ਖੇਡ 'ਚ ਸੁਧਾਰ ਕਰੇਗਾ। ਜੇਕਰ ਤੁਸੀਂ ਮੇਰੇ ਤੋਂ ਪੁੱਛੋ, ਤਾਂ ਇਹ ਸਮਾਂ ਮਹਿਲਾਵਾਂ ਲਈ ਆਈ. ਪੀ. ਐੱਲ. ਦੀ ਸ਼ੁਰੂਆਤ ਦਾ ਸਭ ਤੋਂ ਠੀਕ ਸਮਾਂ ਹੈ।”
ਹਾਰ ਤੋਂ ਮਿਲੀ ਨਿਰਾਸ਼ਾ ਦੇ ਬਾਵਜੂਦ ਕਪਤਾਨ ਮਿਤਾਲੀ ਨੇ ਇਸ ਟੂਰਨਾਮੈਂਟ 'ਚ ਆਪਣੀ ਟੀਮ ਦੇ ਸਫਰ ਨੂੰ ਖਾਸ ਦੱਸਿਆ। ਉਨ੍ਹਾਂ ਨੇ ਕਿਹਾ,“ਇੱਕ ਕਪਤਾਨ ਦੇ ਤੌਰ ਉੱਤੇ ਮੈਨੂੰ ਮਾਣ ਹੈ। ਮੈਂ ਆਪਣੀ ਟੀਮ 'ਚ ਬਦਲਾਅ ਦੇਖਿਆ ਹੈ। ਅਸੀਂ ਇਸ ਟੂਰਨਾਮੈਂਟ ਦੀ ਵਧੀਆ ਸ਼ੁਰੂਆਤ ਕੀਤੀ ਸੀ। ਖਿਤਾਬੀ ਮੈਚ 'ਚ ਟੀਮ ਦੀਆਂ ਖਿਡਾਰਨਾਂ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ।”ਭਾਰਤੀ ਟੀਮ ਨੂੰ ਮਿਲੀ ਹਾਰ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਮਿਤਾਲੀ ਨੇ ਕਿਹਾ,“ਹਰ ਕੋਈ ਘਬਰਾਇਆ ਹੋਇਆ ਸੀ ਅਤੇ ਸ਼ਾਇਦ ਇਹੀ ਸਾਡੀ ਹਾਰ ਦਾ ਕਾਰਨ ਹੈ।


Related News