12 ਸਾਲ ਪਹਿਲਾਂ ਫਾਈਨਲ ਦਾ ਨਹੀਂ ਹੋਇਆ ਸੀ ਲਾਈਵ, ਅੱਜ ਇੰਨੇ ਕਰੋੜ ਦਰਸ਼ਕ ਮੈਚ ਦੇਖਣਗੇ!

07/23/2017 9:26:57 AM

ਲੰਡਨ— ਭਾਰਤ ਅਤੇ ਇੰਗਲੈਂਡ ਦਰਮਿਆਨ ਕ੍ਰਿਕਟ ਦੇ ਮਹਿਲਾ ਵਰਲਡ ਕੱਪ ਦਾ ਫਾਈਨਲ ਐਤਵਾਰ ਨੂੰ ਹੋਵੇਗਾ। ਮੈਚ ਉਸੇ ਲਾਰਡਸ ਵਿੱਚ ਹੋਵੇਗਾ ਜਿੱਥੇ 1983 ਵਿੱਚ ਭਾਰਤੀ ਟੀਮ ਨੇ ਪਹਿਲੀ ਵਾਰ ਪੁਰਸ਼ਾਂ ਦਾ ਵਰਲਡ ਕੱਪ ਜਿੱਤਿਆ ਸੀ। ਮੈਚ ਦੇ ਸਾਰੇ 26 ਹਜ਼ਾਰ 500 ਟਿਕਟ ਵਿਕ ਚੁੱਕੇ ਹਨ। ਆਈ. ਸੀ. ਸੀ. ਨੇ ਅਨੁਮਾਨ ਲਗਾਇਆ ਹੈ ਕਿ ਦੁਨੀਆ ਭਰ ਵਿੱਚ 10 ਕਰੋੜ ਤੋਂ ਜ਼ਿਆਦਾ ਲੋਕ ਇਹ ਮੈਚ ਦੇਖਣਗੇ। ਭਾਰਤੀ ਟੀਮ ਦੂਜੀ ਵਾਰ ਵਰਲਡ ਕੱਪ ਫਾਈਨਲ ਵਿੱਚ ਪਹੁੰਚੀ ਹੈ। 2005 ਵਿੱਚ ਜਦੋਂ ਭਾਰਤ ਨੇ ਫਾਈਨਲ ਖੇਡਿਆ ਸੀ, ਤਦ ਉਸ ਮੈਚ ਦਾ ਲਾਈਵ ਟੈਲੀਕਾਸਟ ਵੀ ਨਹੀਂ ਹੋਇਆ ਸੀ।
50 ਫੀਸਦੀ ਟਿਕਟ ਖਰੀਦਦਾਰ ਮਹਿਲਾਵਾਂ
ਮਹਿਲਾ ਵਰਲਡ ਕੱਪ ਦਾ ਆਈ.ਸੀ.ਸੀ. ਸਾਈਟ ਉੱਤੇ 3.2 ਕਰੋੜ ਪੇਜ਼ ਵਿਊ ਯਾਨੀ ਇਨ੍ਹੇ ਲੋਕਾਂ ਨੇ ਵੇਖਿਆ ਹੈ। ਸਾਈਟ ਉੱਤੇ 7.5 ਕਰੋੜ ਵਾਰ ਵੀਡੀਓ ਕੰਟੈਂਟ ਵੇਖੇ ਗਏ। ਫਾਈਨਲ ਦੀ 50 ਫੀਸਦੀ ਟਿਕਟ ਖਰੀਦਦਾਰ ਔਰਤਾਂ ਹਨ। ਇਹ ਤੀਜਾ ਮੈਚ ਹੈ ਜਿਸਦੇ ਸਾਰੇ ਟਿਕਟ ਵਿਕੇ ਹਨ। ਪਹਿਲੇ ਦੋ ਮੈਚ ਵੀ ਭਾਰਤ ਦੇ ਹੀ ਸਨ। 2013 ਵਰਲਡ ਕੱਪ ਦੀ ਤੁਲਣਾ ਵਿੱਚ ਟੂਰਨਾਮੈਂਟ ਦੀ 80 ਫੀਸੀਦ ਜ਼ਿਆਦਾ ਵਿਊਅਰਸ਼ਿਪ ਰਹੀ। ਉਥੇ ਹੀ, ਭਾਰਤ ਵਿੱਚ 2013 ਦੀ ਤੁਲਣਾ ਵਿੱਚ 47 ਫੀਸਦੀ ਵਿਊਅਰਸ਼ਿਪ ਵਧੀ। ਬ੍ਰਿਟੇਨ ਵਿੱਚ 50 ਫੀਸਦੀ ਅਤੇ ਆਸਟ੍ਰੇਲੀਆ ਵਿੱਚ 300 ਫੀਸਦੀ ਵਾਧਾ ਹੋਇਆ। 1700 ਟਿਕਟ ਔਸਤਨ ਪ੍ਰਤੀ ਮੈਚ ਜ਼ਿਆਦਾ ਵਿਕੇ।
34 ਸਾਲ ਬਾਅਦ ਲਾਰਡਸ ਵਿੱਚ ਭਾਰਤ ਦਾ ਵਰਲਡ ਕੱਪ ਫਾਈਨਲ
1983 ਵਿੱਚ ਪੁਰਸ਼ ਵਰਲਡ ਕੱਪ ਦਾ ਫਾਈਨਲ ਭਾਰਤ ਨੇ ਵੈਸਟ ਇੰਡੀਜ਼ ਨੂੰ ਹਰਾਕੇ ਪਹਿਲੀ ਵਾਰ ਜਿੱਤਿਆ ਸੀ। 34 ਸਾਲ ਬਾਅਦ ਮਹਿਲਾ ਟੀਮ ਕੋਲ ਮੌਕਾ ਹੈ। 1983 ਵਿੱਚ ਸੈਮੀਫਾਈਨਲ ਅਤੇ ਫਾਈਨਲ ਵਿੱਚ ਮੁਹਿੰਦਰ ਅਮਰਨਾਥ ਮੈਨ ਆਫ ਦਿ ਮੈਚ ਬਣੇ ਸਨ। ਇਸ ਵਾਰ ਇਹ ਮੌਕਾ ਹਰਮਨਪ੍ਰੀਤ ਕੌਰ ਕੋਲ ਹੈ।


Related News