ਵਿਨੋਦ ਖੰਨਾ ਦੇ ਦੇਹਾਂਤ ''ਤੇ ਪੰਜਾਬ ਵਿਧਾਨ ਸਭਾ ਸਪੀਕਰ ਨੇ ਕਰ ਦਿੱਤੀ ਇਹ ਵੱਡੀ ਗਲਤੀ, ਤਸਵੀਰ ਵਾਇਰਲ

04/28/2017 3:24:41 PM

ਚੰਡੀਗੜ੍ਹ — ਆਪਣੇ ਜ਼ਮਾਨੇ ਦੇ ਦਿੱਗਜ ਫਿਲਮ ਅਭਿਨੇਤਾ ਅਤੇ ਸੰਸਦ ਮੈਂਬਰ ਵਿਨੋਦ ਖੰਨਾ ਦੇ ਦੇਹਾਂਤ ਨਾਲ ਪੂਰੇ ਦੇਸ਼ ''ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਤਰ੍ਹਾਂ ਪੰਜਾਬ ਵਿਧਾਨ ਸਪੀਕਰ ਵੱਲੋਂ ਵਿਨੋਦ ਖੰਨਾ ਦੇ ਦੇਹਾਂਤ ''ਤੇ ਦੁੱਖ ਪ੍ਰਗਟ ਕਰਨ ਲਈ ਜੋ ਪੱਤਰ ਜਾਰੀ ਕੀਤਾ ਗਿਆ, ਉਸ ''ਚ ਇਕ ਬਹੁਤ ਵੱਡੀ ਗਲਤੀ ਸਾਹਮਣੇ ਆਈ ਹੈ। 
ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਿਹਾ ਪੱਤਰ
ਅਸਲ ''ਚ ਇਥੋਂ ਦੇ ਸਪੀਕਰ ਨੇ ਜੋ ਪੱਤਰ ਪੇਸ਼ ਕੀਤਾ, ਉਸ ''ਚ ਵਿਨੋਦ ਖੰਨਾ ਦੇ ਦੇਹਾਂਤ ''ਤੇ ਰਾਜੇਸ਼ ਖੰਨਾ ਦਾ ਨਾਂ ਲਿਖ ਕੇ ਸਾਰਿਆਂ ਨੂੰ ਮੇਲ ਕਰ ਦਿੱਤਾ। ਇਸ ਤਰ੍ਹਾਂ ਗਲਤੀ ਭਰੇ ਇਸ ਪੱਤਰ ਦੀ ਤਸਵੀਰ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀ ਹੈ ਜੋ ਕਥਿਤ ਰੂਪ ਨਾਲ ਪ੍ਰੈਸ ਰਿਲੀਜ਼ ਦੀ ਹੈ, ਜਿਸ ਨੂੰ ਪੰਜਾਬ ਦੇ ਪੀ. ਆਰ. ਡਿਪਾਰਟਮੈਂਟ ਵੱਲੋਂ ਜਾਰੀ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਖਬਰਾਂ ਮੁਤਾਬਕ ਹੈਡਲਾਈਨ ''ਚ ਤਾਂ ਵਿਨੋਦ ਖੰਨਾ ਲਿਖਿਆ ਗਿਆ ਹੈ ਪਰ ਅੰਦਰ ਨਾਂ ਗਲਤ ਹੈ। ਮੰਨਿਆਂ ਜਾ ਰਿਹਾ ਹੈ ਕਿ ਪੀ. ਆਰ. ਡਿਪਾਰਟਮੈਂਟ ਨੇ ਵਿਨੋਦ ਖੰਨਾ ਦੇ ਦੇਹਾਂਤ ਦੇ ਸਮੇਂ ਜਾਰੀ ਕੀਤੇ ਗਏ ਸੰਦੇਸ਼ ਨੂੰ ਕਾਪੀ ਪੇਸਟ ਕਰ ਕੇ ਪੋਸਟ ਕਰ ਦਿੱਤਾ, ਜਿਸ ਕਾਰਨ ਇੰਨੀ ਵੱਡੀ ਗਲਤੀ ਹੋਈ ਹੈ। 
ਬਲੈਡਰ ਕਾਰਸੀਨੋਮਾ ਨਾਲ ਜੂਝ ਰਹੇ ਸਨ ਵਿਨੋਦ ਖੰਨਾ 
ਦੱਸਣਯੋਗ ਹੈ ਕਿ ਵਿਨੋਦ ਖੰਨਾ ਦਾ ਵੀਰਵਾਰ ਦੀ ਸਵੇਰ ਐਚ. ਐਨ. ਰਿਲਾਇੰਸ ਫਾਊਡੇਸ਼ਨ ਐਂਡ ਰਿਸਰਚ ਸੈਂਟਰ ''ਚ ਦੇਹਾਂਤ ਹੋ ਗਿਆ। ਉਹ 70 ਸਾਲ ਦੇ ਸਨ। ਉਨ੍ਹਾਂ ਨੂੰ ਬਲੈਡਰ ਕੈਂਸਰ ਸੀ। ਉਨ੍ਹਾਂ ਨੂੰ ਸਰੀਰ ''ਚ ਪਾਣੀ ਦੀ ਘਾਟ ਕਾਰਨ 31 ਮਾਰਚ ਨੂੰ ਗਿਰਗਾਂਵ ਦੇ ਐਚ. ਐਨ. ਰਿਲਾਇੰਸ ਫਾਊਂਡੇਸ਼ਨ ਐਂਡ ਰਿਸਰਚ ਸੈਂਟਰ ''ਚ ਦਾਖਲ ਕਰਵਾਇਆ ਗਿਆ ਸੀ। ਖੰਨਾ ਨੇ ਲਗਭਗ 144 ਫਿਲਮਾਂ ''ਚ ਕੰਮ ਕੀਤਾ। ਉਨ੍ਹਾਂ ਨੇ 5 ਵਾਰ ਪੰਜਾਬ ਦੇ ਗੁਰਦਾਸਪੁਰ ਤੋਂ ਲੋਕਸਭਾ ਦੀ ਚੋਣ ਲੜੀ ਅਤੇ 4 ਵਾਰ ਵਿਜੇਤਾ ਰਹੇ। ਹਸਪਤਾਲ ਸੂਤਰਾਂ ਮੁਤਾਬਕ ਖੰਨਾ ਬਲੈਡਰ ਕਾਰਸੀਨੋਮਾ ਨਾਲ ਜੂਝ ਰਹੇ ਸਨ। ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਨੇ ਵਿਨੋਦ ਖੰਨਾ ਦੀ ਮੌਤ ''ਤੇ ਦੁੱਖ ਪ੍ਰਗਟ ਕੀਤਾ ਹੈ। 


Related News