ਗੱਡੀ ''ਤੇ ਲਿਖਿਆ ਸੀ ਕਾਰ ਸੇਵਾ, ਤਲਾਸ਼ੀ ਲਈ ਤਾਂ ਪੁਲਸ ਦੇ ਵੀ ਉਡੇ ਹੋਸ਼! (ਵੀਡੀਓ)

08/01/2015 4:44:39 PM

ਅੰਮ੍ਰਿਤਸਰ, (ਸੰਜੀਵ)- ਸੀ. ਆਈ. ਏ. ਸਟਾਫ ਦੀ ਪੁਲਸ ਨੇ ਰਣਜੀਤ ਐਵੀਨਿਊ ਇਲਾਕੇ ਵਿਚ ਕੀਤੇ ਇਕ ਆਪ੍ਰੇਸ਼ਨ ਦੌਰਾਨ ਟਾਟਾ ਕੈਂਟਰ 407, ਜਿਸ ''ਤੇ ਕਾਰ ਸੇਵਾ ਲਿਖਿਆ ਹੋਇਆ ਸੀ,  ਨੂੰ ਸ਼ੱਕੀ ਹਾਲਤ ''ਚ ਆਉਂਦੇ ਵੇਖ ਕੇ ਉਸ ਨੂੰ ਕਬਜ਼ੇ ਵਿਚ ਲਿਆ, ਜਿਸ ਦੀ ਤਲਾਸ਼ੀ ਦੌਰਾਨ ਕੈਂਟਰ ਵਿਚ ਰੱਖੀਆਂ 99 ਪੇਟੀਆਂ ਤੇ 80 ਬੋਤਲਾਂ ਗ਼ੈਰਕਾਨੂੰਨੀ ਸ਼ਰਾਬ ਬਰਾਮਦ ਹੋਈ ।  ਪੁਲਸ ਨੇ ਕੈਂਟਰ ਵਿਚ ਸਵਾਰ ਗਗਨਦੀਪ ਸਿੰਘ ਦੌਰੀ ਬੋਈਆ ਨਿਵਾਸੀ ਨੌਸ਼ਹਿਰਾ ਕਲਾਂ ਮਜੀਠਾ ਰੋਡ ਤੇ ਅਮਰਜੀਤ ਸਿੰਘ ਚਾਚਾ ਉਰਫ ਜੂੰਡੀ ਨੂੰ ਗ੍ਰਿਫਤਾਰ ਕਰ ਲਿਆ ।  ਤਲਾਸ਼ੀ  ਦੌਰਾਨ ਇਨ੍ਹਾਂ ਦੇ ਕਬਜ਼ੇ ''ਚੋਂ 100 ਨਸ਼ੀਲੇ ਕੈਪਸੂਲ ਵੀ ਬਰਾਮਦ ਹੋਏ ।  ਪੁਲਸ ਨੇ ਦੋਵਾਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਦੇ ਨਿਰਦੇਸ਼ਾਂ ''ਤੇ ਪੁੱਛਗਿਛ ਲਈ ਪੁਲਸ ਰਿਮਾਂਡ ''ਤੇ ਲਿਆ ਹੈ ।   ਸੀ. ਆਈ. ਏ. ਸਟਾਫ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਰਣਜੀਤ ਐਵੀਨਿਊ ਇਲਾਕੇ ਤੇ ਕੁਝ ਦਿਹਾਤੀ ਇਲਾਕਿਆਂ ਵਿਚ ਕਾਰ ਸੇਵਾ ਲਿਖੀ ਗੱਡੀ ''ਤੇ ਸ਼ਰਾਬ ਦੀ ਸਮੱਗਲਿੰਗ ਦਾ ਧੰਦਾ ਚਲਾ ਰਹੇ ਹਨ, ਜਿਸ ''ਤੇ ਰਣਜੀਤ ਐਵੀਨਿਊ ਵਿਚ ਸਥਿਤ ਅੰਮ੍ਰਿਤ ਆਨੰਦ ਪਾਰਕ ਦੇ ਨੇੜੇ ਲਾਏ ਗਏ ਨਾਕੇ ਦੌਰਾਨ ਦੋਵਾਂ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ । ਅਰੰਭ ਕੀਤੀ ਜਾਂਚ ਉਪਰੰਤ ਸਾਹਮਣੇ ਆਏ ਇਨ੍ਹਾਂ ਦੇ ਸਾਥੀ ਧਰਮਿੰਦਰ ਸਿੰਘ ਐਪਲ , ਬਲਬੀਰ ਸਿੰਘ ਬੱਲੀ ਤੇ ਹੀਰਾ ਸਿੰਘ ਦੀ ਗ੍ਰਿਫਤਾਰੀ ਲਈ ਪੁਲਸ ਨੇ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ । 


Related News