ਸੰਸਥਾ ਵੱਲੋਂ ਬੈਂਕ ਦੇ ਸਹਿਯੋਗ ਨਾਲ ਸਮਰਸੀਬਲ ਨਲਕਾ ਲਗਾਇਆ

06/27/2017 3:01:35 PM


ਬੁਢਲਾਡਾ(ਮਨਜੀਤ)—ਰੇਲਵੇ ਰੋਡ ਸਥਿਤ ਸਟੇਟ ਬੈਕ ਆਫ਼ ਪਟਿਆਲਾ ਵਿੱਚ ਆਉਣ ਵਾਲੇ ਗ੍ਰਾਹਕਾ ਦੇ ਪੀਣ ਦੇ ਲਈ ਪਾਣੀ ਦੀ ਸਹੂਲਤ ਲਈ ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਉਪਰੋਕਤ ਬੈਕ ਦੇ ਸਹਿਯੋਗ ਨਾਲ ਬੈਕ ਦੇ ਬਾਹਰ ਇੱਕ ਸਮਰਸੀਬਲ ਨਲਕਾ ਲਗਾਇਆ ਗਿਆ। ਸੰਸਥਾ ਦੇ ਆਗੂ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਬੈਂਕ ਦੇ ਨੇੜੇ ਲੋਕਾਂ ਲਈ ਪੀਣ ਦੇ ਪਾਣੀ ਦਾ ਕੋਈ ਸਾਧਨ ਨਹੀਂ ਸੀ, ਜਿਸ ਕਾਰਨ ਸੰਸਥਾ ਨੇ ਬੈਂਕ ਦੇ ਸਹਿਯੋਗ ਨਾਲ 100 ਫੁੱਟ ਡੂੰਘਾ ਬੋਰ ਕਰਵਾ ਕੇ ਸਮਰਸੀਬਲ ਪਾਈਪ ਪਾਕੇ ਉਸ 'ਚ ਨਲਕਾ ਲਗਾਇਆ ਹੈ ਜੋ ਜਲਦੀ ਖਰਾਬ ਨਹੀਂ ਹੋਵੇਗਾ। ਇਸ ਦਾ ਪਾਣੀ ਬਹੁਤ ਵਧੀਆ ਨਿਕਲਿਆ ਹੈ। ਇਸ ਮੌਕੇ ਬੈਂਕ ਮਨੈਜਰ ਰਜਨੀਸ ਚਾਵਲਾ, ਰਾਜੀਵ ਸਿੰਗਲਾ, ਐਡਵੋਕੇਟ ਸੁਸੂਲ ਬਾਂਸਲ, ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ, ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ (ਰਿਟਾ:) ਈ.ਓ., ਬਲਵੀਰ ਸਿੰਘ ਕੈਥ, ਗੁਰਚਰਨ ਮਲਹੋਤਰਾ, ਹਰਭਜਨ ਸਿੰਘ, ਗੁਰਤੇਜ ਸਿੰਘ ਕੈਥ, ਅਵਤਾਰ ਸਿੰਘ, ਹਰਪਾਲ ਸਿੰਘ, ਡਾ: ਮਨੋਜ ਕੁਮਾਰ ਆਦਿ ਮੌਜੂਦ ਸਨ।


Related News