ਘਰ ''ਚ ਦਾਖਲ ਹੋ ਕੇ ਚੋਰੀ ਕਰਨ ਵਾਲਾ ਨੌਜਵਾਨ ਕਾਬੂ

06/26/2017 3:55:33 AM

ਬਟਾਲਾ,   (ਬੇਰੀ)-  ਥਾਣਾ ਸਿਟੀ ਦੀ ਪੁਲਸ ਨੇ ਘਰ ਵਿਚ ਦਾਖਲ ਹੋ ਕੇ ਚੋਰੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ। 
ਜ਼ਿਕਰਯੋਗ ਹੈ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮਧੁਸੂਦਨ ਸ਼ੈਲੀ ਪੁੱਤਰ ਇੰਦਰ ਕੁਮਾਰ ਵਾਸੀ ਰੇਲਵੇ ਰੋਡ ਮੁਹੱਲਾ ਪ੍ਰੇਮ ਨਗਰ ਦਾਰਾ ਸਲਾਮ ਨੇ ਲਿਖਵਾਇਆ ਸੀ ਕਿ ਉਹ ਆਪਣੇ ਪਰਿਵਾਰ ਨਾਲ ਡਲਹੌਜ਼ੀ ਗਿਆ ਹੋਇਆ ਸੀ ਅਤੇ ਜਦੋਂ ਬੀਤੀ ਦਿਨ ਘਰ ਵਾਪਸ ਆਇਆ ਤਾਂ ਦੇਖਿਆ ਕਿ ਬਾਹਰ ਦੇ ਦਰਵਾਜ਼ੇ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਅਤੇ ਘਰ ਵਿਚੋਂ ਸੋਨੇ ਦੇ ਗਹਿਣੇ ਅਤੇ ਇਕ ਲੈਪਟਾਪ, 21 ਹਜ਼ਾਰ ਰੁਪਏ ਦੀ ਨਕਦੀ ਅਤੇ ਸ਼ੋਅਰੂਮ ਦੇ ਜ਼ਰੂਰੀ ਕਾਗਜ਼ਾਤ ਸਾਡੇ ਗੁਆਂਢ ਵਿਚ ਰਹਿੰਦਾ ਗੌਤਮ ਕੁਮਾਰ ਪੁੱਤਰ ਇੰਦਰ ਕੁਮਾਰ ਵਾਸੀ ਰੇਲਵੇ ਰੋਡ ਮੁਹੱਲਾ ਪ੍ਰੇਮ ਨਗਰ ਦਾਰਾ ਸਲਾਮ ਚੋਰੀ ਕਰ ਕੇ ਲੈ ਗਿਆ ਸੀ। ਉਕਤ ਮਾਮਲੇ ਸੰਬੰਧੀ ਏ. ਐੱਸ. ਆਈ. ਮੋਹਨ ਸਿੰਘ ਨੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਵਿਚ ਗੌਤਮ ਕੁਮਾਰ ਵਿਰੁੱਧ ਮਧੁਸੂਦਨ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਧਾਰਾਵਾਂ ਹੇਠ ਕੇਸ ਦਰਜ ਕਰਨ ਤੋਂ ਬਾਅਦ ਇਸ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਸੀ। 
ਏ. ਐੱਸ. ਆਈ. ਮੋਹਨ ਸਿੰਘ ਅਨੁਸਾਰ ਉਕਤ ਨੌਜਵਾਨ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਬੀਤੀ ਰਾਤ ਗ੍ਰਿਫਤਾਰ ਕਰ ਲਿਆ ਹੈ। 


Related News