2 ਦਿਨਾਂ ''ਚ 8 ਡਿਗਰੀ ਹੇਠਲੇ ਪੱਧਰ ''ਤੇ ਆਇਆ ਤਾਪਮਾਨ

12/13/2017 7:36:18 AM

ਚੰਡੀਗੜ੍ਹ, (ਰੋਹਿਲਾ)- ਸੋਮਵਾਰ ਨੂੰ ਪਏ ਸਰਦੀ ਦੇ ਪਹਿਲੇ ਮੀਂਹ ਤੋਂ ਬਾਅਦ ਮੌਸਮ 'ਚ ਸੀਤ ਲਹਿਰ ਵਧ ਗਈ ਹੈ। ਤੇਜ਼ ਹਵਾਵਾਂ ਦੇ ਨਾਲ ਅਚਾਨਕ ਪਏ ਮੀਂਹ ਨੇ ਹਵਾ 'ਚ ਸੀਤ ਘੋਲ ਦਿੱਤੀ ਹੈ। ਇਸ ਕਾਰਨ ਸਿਰਫ ਦੋ ਦਿਨਾਂ 'ਚ ਸ਼ਹਿਰ ਦਾ ਤਾਪਮਾਨ ਵੱਧ ਤੋਂ ਵੱਧ 8 ਡਿਗਰੀ ਹੇਠਾਂ ਆ ਗਿਆ ਹੈ। 
ਐਤਵਾਰ ਨੂੰ ਸ਼ਹਿਰ ਦਾ ਤਾਪਮਾਨ 26.7 ਡਿਗਰੀ ਸੈਲਸੀਅਸ ਸੀ, ਉਥੇ ਹੀ ਮੰਗਲਵਾਰ ਨੂੰ ਇਹ 18 ਡਿਗਰੀ ਸੈਲਸੀਅਸ ਤਕ ਆ ਪਹੁੰਚਿਆ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਮੁਤਾਬਕ ਬੁੱਧਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ ਪਰ ਸਵੇਰ ਸਮੇਂ ਕੋਹਰਾ ਪੈਣ ਕਾਰਨ ਵਿਜ਼ੀਬਿਲਟੀ ਘੱਟ ਰਹੇਗੀ। 
ਮੌਸਮ ਦਾ ਮਿਜਾਜ਼ ਮੰਗਲਵਾਰ ਨੂੰ ਵੀ ਪੂਰਾ ਦਿਨ ਵਿਗੜਿਆ ਰਿਹਾ। ਸਾਰਾ ਦਿਨ ਕਾਲੇ ਬੱਦਲ ਛਾਏ ਰਹੇ ਤੇ ਸੀਤ ਲਹਿਰ ਨੇ ਲੋਕਾਂ ਨੂੰ ਕਾਂਬਾ ਛੇੜ ਦਿੱਤਾ। ਮੰਗਲਵਾਰ ਘੱਟੋ-ਘੱਟ ਤਾਪਮਾਨ 13.8 ਡਿਗਰੀ ਤਕ ਆ ਪਹੁੰਚਿਆ ਤੇ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 18.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਹੇਠਾਂ ਸੀ। ਬੁੱਧਵਾਰ ਸਵੇਰੇ ਕੋਹਰਾ ਪੈ ਸਕਦਾ ਹੈ।


Related News