ਅੱਡਾ ਦਾਲਮ ਨੰਗਲ ਵਿਖੇ 3 ਦੁਕਾਨਾਂ ''ਚ ਚੋਰੀ

06/26/2017 6:48:40 AM

ਬਟਾਲਾ,   (ਬੇਰੀ, ਵਿਪਨ, ਅਸ਼ਵਨੀ, ਯੋਗੀ, ਰਾਘਵ)-  ਅੱਡਾ ਦਾਲਮ ਨੰਗਲ ਸਥਿਤ ਤਿੰਨ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ 2 ਦੁਕਾਨਾਂ ਵਿਚੋਂ ਭਾਰੀ ਮਾਤਰਾ 'ਚ ਨਕਦੀ ਤੇ ਸਾਮਾਨ ਚੋਰੀ ਕਰ ਲਿਆ ਅਤੇ ਫਰਾਰ ਹੋ ਗਨੀਟੂ ਜਨਰਲ ਸਟੋਰ ਦੇ ਮਾਲਕ ਵਰੁਣ ਸ਼ਰਮਾ ਉਰਫ ਲੱਕੀ ਵਾਸੀ ਦਾਲਮ ਨੰਗਲ ਨੇ ਦੱਸਿਆ ਕਿ ਉਸ ਦੀ ਦੁਕਾਨ 'ਚੋਂ ਬੀਤੀ ਰਾਤ ਚੋਰਾਂ ਨੇ 30 ਹਜ਼ਾਰ ਰੁਪਏ ਨਕਦੀ ਤੇ 50 ਹਜ਼ਾਰ ਰੁਪਏ ਦੇ ਕੱਪੜੇ ਚੋਰੀ ਕਰ ਲਏ ਤੇ ਫਰਾਰ ਹੋ ਗਏ। ਵਰੁਣ ਸ਼ਰਮਾ ਨੇ ਦੱਸਿਆ ਕਿ ਚੋਰਾਂ ਨੇ ਸ਼ਟਰ ਤੋੜਦਿਆਂ ਦੁਕਾਨ ਵਿਚ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ।
ਪੱਡਾ ਫੀਡ ਸਟੋਰ ਦੇ ਮਾਲਕ ਪਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਉਨ੍ਹਾਂ ਦੇ ਫੀਡ ਸਟੋਰ ਦੇ ਤਾਲੇ ਤੋੜਦਿਆਂ ਗੱਲੇ ਵਿਚ ਪਿਆ 5 ਹਜ਼ਾਰ ਰੁਪਏ ਦਾ ਕੈਸ਼ ਚੋਰੀ ਕਰ ਲਿਆ ਤੇ ਫਰਾਰ ਹੋ ਗਏ।
ਗੁਰੂ ਰਾਮਦਾਸ ਖੇਤੀ ਅਤੇ ਪੈਸਟੀਸਾਈਡ ਸਟੋਰ ਦੇ ਮਾਲਕ ਸਤਿੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਉਨ੍ਹਾਂ ਦੇ ਖੇਤੀ ਸਟੋਰ ਦੇ ਵੀ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਸ ਦੇ ਮੌਕੇ 'ਤੇ ਆ ਜਾਣ ਨਾਲ ਚੋਰ ਭੱਜ ਗਏ, ਜਿਸ ਕਾਰਨ ਉਨ੍ਹਾਂ ਦਾ ਸਟੋਰ ਚੋਰੀ ਹੋਣ ਤੋਂ ਬਚ ਗਿਆ। 
ਉਕਤ ਦੁਕਾਨ ਮਾਲਕਾਂ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਪੁਲਸ ਥਾਣਾ ਕਿਲਾ ਲਾਲ ਸਿੰਘ ਵਿਖੇ ਰਿਪੋਰਟਾਂ ਦਰਜ ਕਰਵਾ ਦਿੱਤੀਆਂ ਹਨ ਅਤੇ ਪੁਲਸ ਨੇ ਘਟਨਾ ਵਾਲੀਆਂ ਥਾਵਾਂ ਦਾ ਜਾਇਜ਼ਾ ਲੈ ਲਿਆ ਹੈ।


Related News