ਡੇਰਾ ਸੱਚਾ ਸੌਦਾ ਦੇ ਮੁੱਖੀ ਖਿਲਾਫ ਬੋਲਣ ''ਤੇ ਪੁੱਤਰ ਨੇ ਕੀਤੀ ਪਿਓ ਦੀ ਕੁੱਟਮਾਰ

12/11/2017 5:40:19 PM


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਮੁਕਤਸਰ ਦੇ ਪਿੰਡ ਮਲੋਟ 'ਚ ਰਹਿਣ ਵਾਲੇ ਅਸ਼ੋਕ ਕੁਮਾਰ ਪਾਹਵਾ ਨੇ ਆਪਣੀ ਪਤਨੀ ਅਤੇ ਪੁੱਤਰ 'ਤੇ ਕੁੱਟਮਾਰ ਕਰਕੇ ਜਾਨੋ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਾਇਆ ਹੈ।
ਇਸ ਮੌਕੇ ਹਸਪਤਾਲ 'ਚ ਇਲਾਜ ਕਰਵਾ ਰਹੇ ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਨੇ ਆਪਣੀ ਪਤਨੀ ਸਾਕਸ਼ੀ ਅਤੇ ਪੁੱਤਰ ਨੂੰ ਡੇਰਾ ਮੁੱਖੀ ਰਾਮ ਰਹਿਮ ਨਾਲ ਨਾਤਾ ਤੋੜਨ ਨੂੰ ਕਿਹਾ ਤਾਂ ਉਸ ਦੀ ਪਤਨੀ ਨੇ ਉਸ ਨੂੰ ਪੰਚਾਇਤੀ ਤੌਰ 'ਤੇ ਤਲਾਕ ਦੇ ਦਿੱਤਾ ਅਤੇ ਪੁੱਤਰ ਨਾਲ ਰਹਿਣ ਲੱਗ ਪਈ। ਉਸ ਨੇ ਦੱਸਿਆ ਕਿ ਉਸਦੀ ਪਤਨੀ ਸਾਕਸ਼ੀ ਡੇਰਾ ਸੱਚਾ ਸੌਦਾ ਦੀ ਕੱਟੜ ਪੈਰੋਕਾਰ ਸੀ ਅਤੇ ਉਸਨੇ ਮੇਰੇ ਖੂਨ ਪਸੀਨੇ ਦੀ ਸਾਰੀ ਕਮਾਈ ਅਤੇ 6 ਲੱਖ ਰੁਪਏ ਦਾ ਇਕ ਮਕਾਨ ਡੇਰਾ ਸੱਚਾ ਸੌਦਾ ਨੂੰ ਦਾਨ ਕਰ ਦਿੱਤਾ। ਉਸ ਨੇ ਮੇਰੇ ਨਵ-ਜੰਮੇ ਪੁੱਤਰ ਡੇਰਾ ਸੱਚਾ ਸੌਦਾ ਨੂੰ ਦਾਨ ਕਰ ਦਿੱਤਾ। ਸਮੇਂ-ਸਮੇਂ 'ਤੇ ਉਹ ਬਹੁਤ ਸਾਰੀ ਮੋਟੀ ਰਕਮ ਡੇਰੇ ਨੂੰ ਦਾਨ ਦੇ ਤੌਰ 'ਤੇ ਦਿੰਦੀ ਰਹੀ। ਜਦੋਂ ਸੀ. ਬੀ. ਆਈ. ਨੇ ਸਾਧਵੀ ਯੋਨ ਸ਼ੋਸ਼ਣ ਦੇ ਮਾਮਲੇ 'ਚ ਡੇਰਾ ਸੱਚਾ ਸੌਦਾ ਦੇ ਮੁੱਖੀ ਰਾਮ ਰਹਿਮ ਖਿਲਾਫ ਜਾਂਚ ਸ਼ੁਰੂ ਕੀਤੀ ਤਾਂ ਉਸ ਨੇ ਸਾਕਸ਼ੀ ਨੂੰ ਡੇਰੇ ਦੇ ਬਾਰੇ ਦੱਸਿਆ ਤਾਂ ਉਸਨੇ ਕਿਹਾ ਕਿ ਇਹ ਸਭ ਸਾਜ਼ਿਸ਼ ਦੇ ਤੌਰ 'ਤੇ ਉਨ੍ਹਾਂ ਖਿਲਾਫ ਦੋਸ਼ ਲਗਾਏ ਜਾ ਰਹੇ ਹਨ, ਜੋ ਬੇਬੁਨਿਆਦ ਹਨ। ਉਸਦੇ ਪੁੱਤਰ ਅਰੁਣ ਨੇ ਕਈ ਵਾਰ ਡੇਰੇ ਦੇ ਵਿਰੁੱਧ ਕੁਝ ਵੀ ਬੋਲਣ 'ਤੇ ਉਸ ਦੀ ਕੁੱਟਮਾਰ ਕੀਤੀ। ਵਾਰ-ਵਾਰ ਅਜਿਹਾ ਹੋਣ 'ਤੇ ਪੰਚਾਇਤ ਨੇ ਉਨ੍ਹਾਂ ਦਾ ਤਲਾਕ ਕਰਵਾ ਦਿੱਤਾ। ਉਸਨੇ ਕਿਹਾ ਕਿ ਉਸ ਨੇ ਕਈ ਵਾਰ ਪੁਲਸ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਪਰ ਉਨ੍ਹਾਂ ਨੇ ਮੇਰੀ ਇਕ ਨਾ ਮੰਨੀ। ਜਿਸ ਸਦਕਾ ਬੀਤੇ ਦਿਨ ਉਸ ਨੇ ਪੁੱਤਰ ਅਰੁਣ ਨੇ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ।


Related News