ਮੈਨੂੰ ਕੁੱਟ ਕੇ ਮੇਰੀ ਪੱਗ ਨਾਲ ਲੈ ਗਿਆ ਸੀ ਵਿਧਾਇਕ ਬੈਂਸ : ਬੇਨੀਪਾਲ (ਵੀਡੀਓ)

06/27/2017 7:24:37 PM

ਲੁਧਿਆਣਾ : ਲੁਧਿਆਣਾ ਦੇ ਮਾਲ ਅਫਸਰ ਗੁਰਜਿੰਦਰ ਬੇਨੀਪਾਲ ਨੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਹਮਲਾ ਬੋਲਿਆ ਹੈ। ਬੇਨੀਪਾਲ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਪੱਗ ਦੀ ਇੱਜ਼ਤ ਦੀ ਦੁਹਾਈ ਦੇਣ ਵਾਲਾ ਵਿਧਾਇਕ ਸਿਮਰਜੀਤ ਬੈਂਸ ਕਿਸੇ ਵੇਲੇ ਮੇਰੀ ਪੱਗ ਨਾਲ ਲੈ ਗਿਆ ਸੀ। ਬੇਨੀਪਾਲ ਮੁਤਾਬਕ 19 ਜੂਨ 2009 ਨੂੰ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ।
ਬੇਨੀਪਾਲ ਦਾ ਕਹਿਣਾ ਹੈ ਕਿ ਜਦੋਂ ਤਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਇਹ ਪੱਗ ਨਹੀਂ ਬਣਨਗੇ। ਬੇਨੀਪਾਲ ਨੇ ਵਿਧਾਇਕ ਬੈਂਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।


Related News