ਅਜਿਹੀ ਹੋ ਚੁੱਕੀ ਹੈ ਹਨੀ ਸਿੰਘ ਦੀ ਹਾਲਤ, ਕੀ ਇਸੇ ਕਾਰਨ ਹਨ ਫੈਨਜ਼ ਤੋਂ ਦੂਰ? (ਦੇਖੋ ਤਸਵੀਰਾਂ)

12/01/2015 10:34:46 PM

ਜਲੰਧਰ- ਕਈ ਮਹੀਨਿਆਂ ਤੋਂ ਹਨੀ ਸਿੰਘ ਆਪਣੇ ਫੈਨਜ਼ ਤੋਂ ਦੂਰ ਹਨ। ਹਨੀ ਸਿੰਘ ਦੇ ਗੀਤ ਭਾਵੇਂ ਰਿਲੀਜ਼ ਹੋ ਰਹੇ ਹਨ ਪਰ ਉਹ ਖੁਦ ਕਿਸੇ ਪ੍ਰਮੋਸ਼ਨ ਜਾਂ ਕਿਸੇ ਪ੍ਰੋਗਰਾਮ ''ਚ ਨਜ਼ਰ ਨਹੀਂ ਆਏ ਹਨ। ਕਾਰਨ ਹੈ ਹਨੀ ਸਿੰਘ ਦੀ ਖਰਾਬ ਸਿਹਤ, ਜੋ ਸਭ ਨੂੰ ਪਤਾ ਹੈ। ਪਹਿਲਾਂ ਛਪੀਆਂ ਖਬਰਾਂ ''ਚ ਇਹ ਕਿਹਾ ਗਿਆ ਸੀ ਕਿ ਹਨੀ ਸਿੰਘ ਨਸ਼ਿਆਂ ਦੀ ਵਧੇਰੇ ਵਰਤੋਂ ਕਾਰਨ ਬੀਮਾਰ ਹਨ, ਜਿਸ ਦੇ ਇਲਾਜ ਲਈ ਉਹ ਆਪਣੇ ਕੰਮ ਤੇ ਫੈਨਜ਼ ਤੋਂ ਦੂਰ ਹਨ।
ਹਾਲ ਹੀ ''ਚ ਹਨੀ ਸਿੰਘ ਨੇ ਆਪਣੀਆਂ ਕੁਝ ਤਸਵੀਰਾਂ ਫੇਸਬੁੱਕ ''ਤੇ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਤੁਸੀਂ ਖੁਦ ਯਕੀਨ ਕਰ ਲਓਗੇ ਕਿ ਹਨੀ ਸਿੰਘ ਕਿਸੇ ਬੀਮਾਰੀ ਦਾ ਸ਼ਿਕਾਰ ਜ਼ਰੂਰ ਹਨ। ਉਨ੍ਹਾਂ ਦਾ ਚਿਹਰਾ ਇਕਦਮ ਭਾਰਾ ਹੋ ਗਿਆ ਹੈ, ਜਿਹੜਾ ਬਿਲਕੁਲ ਬਦਲਿਆ ਲੱਗ ਰਿਹਾ ਹੈ। ਸ਼ਾਇਦ ਇਹੀ ਕਾਰਨ ਹੈ ਹਨੀ ਸਿੰਘ ਕਾਫੀ ਸਮੇਂ ਤੋਂ ਫੈਨਜ਼ ਤੇ ਮੀਡੀਆ ਤੋਂ ਦੂਰ ਹਨ ਪਰ ਉਨ੍ਹਾਂ ਦੀਆਂ ਹਾਲ ਹੀ ''ਚ ਪੋਸਟ ਕੀਤੀਆਂ ਤਸਵੀਰਾਂ ਤੋਂ ਇਕ ਗੱਲ ਸਾਫ ਹੋ ਚੁੱਕੀ ਹੈ ਕਿ ਹਨੀ ਸਿੰਘ ਅਜੇ ਬੀਮਾਰੀ ਤੋਂ ਪੂਰੀ ਤਰ੍ਹਾਂ ਉੱਭਰੇ ਨਹੀਂ ਹਨ, ਜਿਸ ਕਾਰਨ ਉਨ੍ਹਾਂ ਦੇ ਫੈਨਜ਼ ਨੂੰ ਹਨੀ ਸਿੰਘ ਦੇ ਨਵੇਂ ਗੀਤਾਂ ਤੇ ਲੋਕਾਂ ਵਿਚਾਲੇ ਆਉਣ ਦਾ ਹੋਰ ਇੰਤਜ਼ਾਰ ਕਰਨਾ ਪਵੇਗਾ।

Related News