ਭਗੌੜਾ ਕਾਬੂ

12/13/2017 1:52:26 AM

ਮੋਗਾ,   (ਆਜ਼ਾਦ)-  ਪੁਲਸ ਵੱਲੋਂ ਭਗੌੜੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਮੋਟਰਾਂ ਚੋਰੀ ਕਰਨ ਦੇ ਮਾਮਲੇ 'ਚ ਐਂਟੀ ਨਾਰਕੋਟਿਕ ਡਰੱਗ ਸੈੱਲ ਵੱਲੋਂ ਮੰਗਾ ਸਿੰਘ ਨਿਵਾਸੀ ਮਟਾਂ ਵਾਲਾ ਵਿਹੜਾ ਮੋਗਾ ਨੂੰ ਕਾਬੂ ਕੀਤਾ ਗਿਆ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਰਮੇਸ਼ਪਾਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਤੇ ਤਾਰਾ ਸਿੰਘ, ਚਮਨ ਸਿੰਘ ਚੀਮਾ ਸਾਰੇ ਨਿਵਾਸੀ ਮੋਗਾ ਸਮੇਤ ਤਿੰਨ ਵਿਅਕਤੀਆਂ ਦੇ ਖਿਲਾਫ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਰਮੇਸ਼ ਕੁਮਾਰ ਉਰਫ ਵਿੱਕੀ ਨਿਵਾਸੀ ਨੇੜੇ ਗੀਤਾ ਭਵਨ ਮੋਗਾ ਦੀ ਸ਼ਿਕਾਇਤ 'ਤੇ 19 ਨਵੰਬਰ 2012 ਨੂੰ ਉਸ ਦੀ ਆਰਾ ਰੋਡ ਮੋਗਾ 'ਤੇ ਸਥਿਤ ਦੁਕਾਨ 'ਚੋਂ ਤਿੰਨ ਮੋਟਰਾਂ ਚੋਰੀ ਹੋਣ 'ਤੇ ਮਾਮਲਾ ਦਰਜ ਕੀਤਾ ਗਿਆ ਸੀ।  ਉਕਤ ਮਾਮਲੇ ਵਿਚ ਮੰਗਾ ਸਿੰਘ ਨੂੰ ਮਾਣਯੋਗ ਅਦਾਲਤ ਵੱਲੋਂ 27 ਜੁਲਾਈ 2017 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਥਾਣੇਦਾਰ ਬਲਵਿੰਦਰ ਸਿੰਘ, ਹੌਲਦਾਰ ਵਰਿੰਦਰ ਸਿੰਘ ਤੇ ਸੁਰਿੰਦਰਜੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਥਿਤ ਦੋਸ਼ੀ ਨੂੰ ਕਾਬੂ ਕੀਤਾ, ਜਿਸ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ।


Related News