ਤੇਜ਼ਧਾਰ ਹਥਿਆਰਾਂ ਦੀ ਨੋਕ ''ਤੇ ਕੋਠੀਆਂ ''ਚ ਲੁੱਟਮਾਰ ਕਰਨ ਵਾਲੇ ਗੈਂਗ ਦਾ ਪਰਦਾਫਾਸ਼

12/11/2017 6:58:43 AM

ਕਪੂਰਥਲਾ, (ਭੂਸ਼ਣ)-ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਸ਼ਹਿਰ ਦੇ ਪਾਸ਼ ਖੇਤਰਾਂ 'ਚ ਪੈਂਦੀਆਂ ਕੋਠੀਆਂ 'ਚ ਵੜ ਕੇ ਲੁੱਟਮਾਰ ਕਰਨ ਵਾਲੇ ਇਕ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ 2 ਮੁਲਜ਼ਮਾਂ ਨੂੰ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਅਤੇ ਇਕ ਕਮਾਨੀਦਾਰ ਚਾਕੂ ਸਮੇਤ ਕਾਬੂ ਕੀਤਾ ਹੈ। ਦੋਵੇਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।
ਜਾਣਕਾਰੀ ਦੇ ਅਨੁਸਾਰ ਡੀ. ਐੱਸ. ਪੀ. ਸਬ-ਡਵੀਜ਼ਨ ਗੁਰਮੀਤ ਸਿੰਘ ਦੀ ਅਗਵਾਈ 'ਚ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਰਾਮੇਸ਼ਵਰ ਸਿੰਘ ਨੇ ਪੁਲਸ ਟੀਮ ਦੇ ਨਾਲ ਵਾਟਰ ਟਰੀਟਮੈਂਟ ਪਲਾਂਟ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਇਕ ਮੁਖਬਰ ਖਾਸ ਨੇ ਐੱਸ. ਐੱਚ. ਓ. ਸਿਟੀ ਨੂੰ ਸੂਚਨਾ ਦਿੱਤੀ ਕਿ ਮਾਡਲ ਟਾਊਨ ਖੇਤਰ 'ਚ 2 ਸ਼ੱਕੀ ਵਿਅਕਤੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਕੇ ਵੱਖ-ਵੱਖ ਕੋਠੀਆਂ ਦੀ ਰੇਕੀ ਕਰ ਰਹੇ ਹਨ ਅਤੇ ਲੁੱਟਮਾਰ ਕਰਨ ਦੀ ਤਿਆਰੀ ਕਰ ਰਹੇ ਹਨ। ਜਿਸ 'ਤੇ ਸਿਟੀ ਪੁਲਸ ਨੇ ਤੁਰੰਤ ਮਾਡਲ ਟਾਊਨ ਖੇਤਰ 'ਚ ਪਹੁੰਚ ਕੇ ਜਦੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀਟੇਲ ਕਢਵਾਈ ਤਾਂ 2 ਸ਼ੱਕੀ ਵਿਅਕਤੀ ਕੈਮਰਿਆਂ 'ਚ ਮਾਡਲ ਟਾਊਨ ਖੇਤਰ 'ਚ ਘੁੰਮਦੇ ਨਜ਼ਰ ਆਏ । ਜਿਨ੍ਹਾਂ ਦੀ ਜਦੋਂ ਮੁਖਬਰਾਂ ਦੀ ਮਦਦ ਨਾਲ ਜਾਂਚ ਕਰਵਾਈ ਗਈ ਤਾਂ ਮੁਲਜ਼ਮਾਂ ਦੀ ਪਛਾਣ ਰਿੰਕੀ ਉਰਫ ਟੀਡਾ ਪੁੱਤਰ ਰੱਖਾ ਰਾਮ ਅਤੇ ਦਵਿੰਦਰ ਸਿੰਘ ਉਰਫ ਦਈਆ ਪੁੱਤਰ ਬਲਦੇਵ ਸਿੰਘ ਦੋਵੇਂ ਵਾਸੀ ਮਹਿਤਾਬਗੜ੍ਹ ਕਪੂਰਥਲਾ ਦੇ ਤੌਰ 'ਤੇ ਹੋਈ ।
ਜਾਂਚ ਦੇ ਦੌਰਾਨ ਖੁਲਾਸਾ ਹੋਇਆ ਕਿ ਸ਼ਹਿਰ ਦੀਆਂ ਪਾਸ਼ ਕਾਲੋਨੀਆਂ 'ਚ ਲੁੱਟਮਾਰ ਕਰਨ ਦੀ ਸਾਜ਼ਿਸ਼ ਕਰਨ ਵਾਲੇ ਉਕਤ ਦੋਵੇਂ ਮੁਲਜ਼ਮ ਲੰਬੇ ਸਮੇਂ ਤੋਂ ਲੁੱਟਮਾਰ ਅਤੇ ਨਸ਼ਾ ਵੇਚਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਇਸ ਦੀਆਂ ਗਤੀਵਿਧੀਆਂ ਕਾਫ਼ੀ ਸ਼ੱਕੀ ਰਹੀਆਂ ਹਨ। ਜਿਸ 'ਤੇ ਪੁਲਸ ਟੀਮ ਨੇ ਹਾਥੀਖਾਨਾ ਦੇ ਨਜ਼ਦੀਕ ਨਾਕਾਬੰਦੀ ਕਰਕੇ ਟੀਡਾ ਅਤੇ ਬਲਦੇਵ ਸਿੰਘ ਉਰਫ ਦਈਆ ਨੂੰ ਕਾਬੂ ਕਰ ਲਿਆ। 
ਤਲਾਸ਼ੀ ਦੇ ਦੌਰਾਨ ਜਿਥੇ ਟੀਡਾ ਦੇ ਕੋਲੋਂ 20 ਨਸ਼ੀਲੀਆਂ ਗੋਲੀਆਂ ਅਤੇ ਇਕ ਕਮਾਨੀਦਾਰ ਚਾਕੂ ਬਰਾਮਦ ਹੋਇਆ ਤੇ ਬਲਦੇਵ ਸਿੰਘ ਉਰਫ ਦਈਆ ਤੋਂ 20 ਨਸ਼ੀਲੀਆਂ ਗੋਲੀਆਂ ਅਤੇ ਇਕ ਪਲਟੀਨਾ ਮੋਟਰਸਾਈਕਲ ਬਰਾਮਦ ਹੋਇਆ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਪੁੱਛਗਿਛ ਦਾ ਦੌਰ ਤੇਜ਼ ਕਰ ਦਿੱਤਾ ਹੈ। ਪੁੱਛਗਿਛ ਦੇ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ ।


Related News