ਰਵਿੰਦਰ ਮਾਮਲੇ ''ਚ ਕਾਤਲਾਂ ਦੀ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 50 ਲੱਖ ਰੁਪਏ ਦਾ ਇਨਾਮ ਤੇ ਇਹ ਨੌਕਰੀ

10/19/2017 2:37:38 AM

ਲੁਧਿਆਣਾ— ਮੰਗਲਵਾਰ ਸੇਵੇਰ ਲੁਧਿਆਣਾ 'ਚ ਘਰ ਦੇ ਬਾਹਰ ਹੀ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਆਰ.ਐੱਸ.ਐੱਸ. ਆਗੂ ਰਵਿੰਦਰ ਗੋਸਾਈ ਦੇ ਕਾਤਲਾਂ ਸੰਬੰਧੀ ਜਾਣਕਾਰੀ ਦੇਣ ਵਾਲੇ ਨੂੰ ਸਰਕਾਰ ਤੇ ਪੰਜਾਬ ਪੁਲਸ ਵੱਲੋਂ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਜੋ ਵੀ ਇਨ੍ਹਾਂ ਕਾਤਲਾਂ ਦੀ ਕੋਈ ਜਾਣਕਾਰੀ ਦੇਵੇਗਾ ਉਸ ਨੂੰ 50 ਲੱਖ ਰੁਪਏ ਦਾ ਨਕਦ ਇਨਾਮ ਤੇ ਨਾਲ ਹੀ ਐੱਸ.ਆਈ. ਦੀ ਨੌਕਰੀ ਮਿਲੇਗੀ। ਨਾਲ ਹੀ ਸਰਕਾਰ ਨੇ ਇਹ ਵੀ ਕਿਹਾ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁੱਪਤ ਰੱਖੀ ਜਾਵੇਗੀ।
ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰੇ 8 ਵਜੇ ਲੁਧਿਆਣਾ 'ਚ ਆਰ.ਐੱਸ.ਐੱਸ. ਆਗੂ ਰਵਿੰਦਰ ਗੋਸਾਈਂ (60) ਦਾ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੂੰ ਉਸ ਸਮੇਂ ਗੋਲੀ ਮਾਰੀ ਗਈ ਜਦੋਂ ਉਹ ਆਪਣੇ ਘਰ ਦੇ ਬਾਹਰ ਆਪਣੀ ਪੋਤੀ ਨਾਲ ਕੁੱਤੇ ਨੂੰ ਦੁੱਧ ਪਿਲਾ ਰਹੇ ਸੀ। ਦੋ ਗੋਲੀਆਂ ਲੱਗਣ ਕਾਰਨ ਗੋਸਾਈਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।


Related News