ਦੁਬਈ ''ਚ ਬਿਲਡਿੰਗ ਤੋਂ ਛਲਾਂਗ ਲਾ ਕੇ ਪੰਜਾਬੀ ਨੇ ਕੀਤੀ ਖੁਦਕੁਸ਼ੀ

10/17/2017 6:54:50 PM

ਅੱਪਰਾ (ਦੀਪਾ) : ਦੁਬਈ 'ਚ ਰੋਜ਼ੀ-ਰੋਟੀ ਕਮਾਉਣ ਗਏ ਇਕ ਪੰਜਾਬੀ ਵਿਅਕਤੀ ਨੇ ਉਥੇ ਇਕ ਬਿਲਡਿੰਗ ਤੋਂ ਛਲਾਂਗ ਲਗਾ ਕੇ ਆਤਮਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਛੋਕਰਾਂ ਤਹਿਸੀਲ ਫਿਲੌਰ ਦਾ ਵਸਨੀਕ ਅਵਤਾਰ ਕੁਮਾਰ (42) ਪੁੱਤਰ ਜੱਗੂ ਰਾਮ ਬੀਤੇ ਕਈ ਸਾਲਾਂ ਤੋਂ ਦੁਬਈ ਦੇ ਡੀ. ਆਈ. ਸੀ. ਇਲਾਕੇ 'ਚ ਰਹਿੰਦਾ ਸੀ, ਜਿੱਥੇ ਉਸ ਨੇ ਬੀਤੇ ਦਿਨ ਕਿਸੇ ਕਾਰਨ ਇਕ ਬਹੁ-ਮੰਜ਼ਿਲਾ ਬਿਲਡਿੰਗ ਤੋਂ ਛਲਾਂਗ ਲਾ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੀ ਲਾਸ਼ ਨੂੰ ਭਾਰਤ ਮੰਗਵਾ ਕੇ ਮੰਗਲਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅਵਤਾਰ ਕੁਮਾਰ ਵਲੋਂ ਇਹ ਕਦਮ ਕਿਉਂਕਿ ਚੁੱਕਿਆ ਫਿਲਹਾਲ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ।


Related News