ਸ਼ੁਰੂ ਹੋਈ ''ਪੰਜਾਬ ਪੁਲਸ'' ਦੀ ਭਰਤੀ, ਜਾਣੋ ਉਮੀਦਵਾਰਾਂ ਨੂੰ ਕਿਹੜੇ-ਕਿਹੜੇ ਪੜਾਵਾਂ ''ਚੋਂ ਲੰਘਣਾ ਪਵੇਗਾ

07/28/2016 10:32:07 AM

ਜਲੰਧਰ : ਪੰਜਾਬ ਪੁਲਸ ''ਚ ਭਰਤੀ ਹੋਣ ਲਈ ਅਪਲਾਈ ਕਰਨ ਵਾਲੇ ਨੌਜਵਾਨ ਕੁੜੀਆਂ ਅਤੇ ਮੁੰਡਿਆਂ ਦੀ ਉਡੀਕ ਦੀਆਂ ਘੜੀਆਂ ਖਤਮ ਹੋ ਗਈਆਂ ਹਨ ਕਿਉਂਕਿ 27 ਜੁਲਾਈ ਨੂੰ ਪੂਰੇ ਪੰਜਾਬ ''ਚ ਪੁਲਸ ਭਰਤੀ ਦੇ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ। ਟ੍ਰਾਇਲ ਦੇਣ ਲਈ ਜਿੱਥੇ ਨੌਜਵਾਨ ਪੂਰੇ ਜੋਸ਼ ''ਚ ਦਿਖਾਈ ਦੇ ਹਨ, ਉੱਥੇ ਹੀ ਕਿਤੇ ਨਾ ਕਿਤੇ ਉਨ੍ਹਾਂ ਦਾ ਦਿਲ ਇਹ ਸੋਚ ਕੇ ਵੀ ਘਬਰਾ ਰਿਹਾ ਹੈ ਕਿ ਕਿਤੇ ਉਹ ਇਸ ਟ੍ਰਾਇਲ ''ਚ ਫੇਲ ਨਾ ਹੋ ਜਾਣ। ਅਪਲਾਈ ਕਰਨ ਵਾਲੇ ਸਾਰੇ ਨੌਜਵਾਨਾਂ ਨੂੰ ਹੇਠ ਲਿਖੇ ਪੜਾਅ ਪਾਸ ਕਰਨੇ ਪੈਣਗੇ—
1. ਡੋਪ ਟੈਸਟ : ਪੰਜਾਬ ਪੁਲਸ ਲਈ ਅਪਲਾਈ ਕਰਨ ਵਾਲੇ ਸਾਰੇ ਨੌਜਵਾਨਾਂ (ਸਿਰਫ ਮੁੰਡੇ) ਨੂੰ ਸਭ ਤੋਂ ਪਹਿਲਾਂ ਡੋਪ ਟੈਸਟ ਦੇਣਾ ਪਵੇਗਾ, ਜੋ ਕਿ ਪਹਿਲੀ ਵਾਰ ਸਰਕਾਰ ਵਲੋਂ ਜ਼ਰੂਰੀ ਕੀਤਾ ਗਿਆ ਹੈ। ਇਸ ਟੈਸਟ ਦਾ ਨਤੀਜਾ 5 ਮਿੰਟਾਂ ਅੰਦਰ ਆ ਜਾਵੇਗਾ। ਜੇਕਰ ਉਮੀਦਵਾਰ ਡੋਪ ਟੈਸਟ ''ਚੋਂ ਪਾਸ ਹੋ ਜਾਂਦਾ ਹੈ ਤਾਂ ਫਿਰ ਅਗਲੀ ਕਾਰਵਾਈ ਸ਼ੁਰੂ ਹੋਵੇਗੀ। 
2. ਫਿਜ਼ੀਕਲ ਟੈਸਟ : ਡੋਪ ਟੈਸਟ ''ਚ ਜਿਨ੍ਹਾਂ ਨੌਜਵਾਨਾਂ ਦੀ ਰਿਪੋਰਟ ਸਹੀ ਆਵੇਗੀ, ਉਨ੍ਹਾਂ ਦਾ ਸਰੀਰਕ ਮਾਪ ਲਿਆ ਜਾਵੇਗਾ, ਜਿਸ ''ਚ ਉਨ੍ਹਾਂ ਦੀ ਲੰਬਾਈ ਮਾਪੀ ਜਾਵੇਗੀ।
3. ਦੌੜ, ਹਾਈ ਜੰਪ, ਲੌਂਗ ਜੰਪ : ਉਪਰ ਦਿੱਤੇ ਦੋਹਾਂ ਟੈਸਟਾਂ ਤੋਂ ਬਾਅਦ ਨੌਜਵਾਨਾਂ ਨੂੰ 1600 ਮੀਟਰ ਦੀ ਦੌੜ 6.30 ਮਿੰਟਾਂ ''ਚ ਪੂਰੀ ਕਰਨ ਦਾ ਇਕ ਮੌਕਾ ਮਿਲੇਗਾ। ਇਸ ਤੋਂ ਬਾਅਦ 1.10 ਮੀਟਰ ਉੱਚੀ ਛਾਲ (ਹਾਈ ਜੰਪ) ਅਤੇ 3.80 ਮੀਟਰ ਲੰਬੀ ਛਾਲ (ਲੌਂਗ ਜੰਪ) ਦੇ ਤਿੰਨ-ਤਿੰਨ ਮੌਕੇ ਦਿੱਤੇ ਜਾਣਗੇ।
ਕੱਦ ਦੇ ਹਿਸਾਬ ਨਾਲ ਮਿਲਣਗੇ ਨੰਬਰ
ਉਮੀਦਵਾਰਾਂ ਨੂੰ ਕੱਦ ਦੇ ਹਿਸਾਬ ਨਾਲ 10 ਤੋਂ 15 ਅੰਕ ਦਿੱਤੇ ਜਾਣਗੇ। ਇਸੇ ਤਰ੍ਹਾਂ ਬਾਰਵ੍ਹੀਂ ''ਚੋਂ ਪ੍ਰਾਪਤ ਅੰਕਾਂ ਦੇ ਹਿਸਾਬ ਨਾਲ 15 ਨੰਬਰ ਮਿਲਣਗੇ। ਇਨ੍ਹਾਂ 30 ਨੰਬਰਾਂ ''ਚੋਂ ਹੀ ਮੈਰਿਟ ਮੁਤਾਬਕ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਲੜਕੀਆਂ ਦਾ ਨਹੀਂ ਹੋਵੇਗਾ ਡੋਪ ਟੈਸਟ
ਭਾਵੇਂ ਹੀ ਪੰਜਾਬ ਸਰਕਾਰ ਨੇ ਪੰਜਾਬ ਪੁਲਸ ਦੀ ਭਰਤੀ ਲਈ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰ (ਕੁੜੀ-ਮੁੰਡੇ) ਲਈ ਡੋਪ ਟੈਸਟ ਲਾਜ਼ਮੀ ਕੀਤਾ ਸੀ ਪਰ ਯੂ-ਟਰਨ ਲੈਂਦੇ ਹੋਏ ਸਰਕਾਰ ਨੇ ਇਸ ''ਚ ਥੋੜ੍ਹੀ ਢਿੱਲ ਵਰਤੀ ਹੈ, ਜਿਸ ਕਾਰਨ ਹੁਣ ਪੰਜਾਬ ਪੁਲਸ ਦੀ ਭਰਤੀ ਲਈ ਅਪਲਾਈ ਕਰਨ ਵਾਲੀਆਂ ਕੁੜੀਆਂ ਨੂੰ ਡੋਪ ਟੈਸਟ ਨਹੀਂ ਦੇਣਾ ਪਵੇਗਾ। 
ਤੀਜੀ ਅੱਖ ਦੀ ਰਹੇਗੀ ਗਰਾਊਂਡ ''ਤੇ ਨਜ਼ਰ
ਭਰਤੀ ਪ੍ਰਕਿਰਿਆ ਦੌਰਾਨ ਪੁਲਸ ਮਹਿਕਮੇ ਦੀ ਤੀਜੀ ਅੱਖ (ਸੀ. ਸੀ. ਟੀ. ਵੀ. ਕੈਮਰੇ) ਦੀ ਨਜ਼ਰ ਪੂਰੇ ਗਰਾਊਂਡ ''ਤੇ ਰਹੇਗੀ। ਸੂਤਰਾਂ ਦੀ ਮੰਨੀਏ ਤਾਂ ਪੂਰੇ ਗਰਾਊਂਡਾਂ ''ਚ ਕੈਮਰੇ ਇਸ ਲਈ ਵੀ ਲਾਏ ਜਾ ਰਹੇ ਹਨ ਤਾਂ ਜੋ ਟ੍ਰਾਇਲ ਪ੍ਰਕਿਰਿਆ ਪੂਰੀ ਈਮਾਨਦਾਰੀ ਨਾਲ ਹੋ ਸਕ ਅਤੇ ਹਰ ਹਰਕਤ ਦਾ ਵਿਭਾਗ ਕੋਲ ਰਿਕਾਰਡ ਰਹੇ। 

Babita Marhas

News Editor

Related News