ਸਰਹੱਦੀ ਖੇਤਰ ਦੇ ਹਰ ਘਰ ਨੂੰ ਧੂੰਆਂ ਮੁਕਤ ਬਣਾਇਆ ਜਾਵੇਗਾ - ਸੋਨੂੰ ਚੀਮਾ

08/16/2017 1:40:37 PM

ਝਬਾਲ, (ਹਰਬੰਸ ਲਾਲੂਘੁੰਮਣ) - ਪ੍ਰਧਾਨ ਮੰਤਰੀ ਉੱਜਵਲ ਯੋਜਨਾਂ ਤਹਿਤ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੇ ਉਦਮਾ ਅਤੇ ਵਿਕਰਮ ਭਾਰਤ ਗੈਸ ਏਜੰਸੀ ਸਰਹਾਲੀ ਕਲਾਂ ਦੇ ਐੱਮ. ਡੀ. ਅਵਨ ਕੁਮਾਰ ਸੋਨੂੰ ਚੀਮਾ ਦੇ ਸਹਿਯੋਗ ਨਾਲ ਕਸਬਾ ਝਬਾਲ ਵਿਖੇ ਮੁਫਤ ਗੈਸ ਕੁਨੈਕਸ਼ਨ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਅਤੇ ਵਿਕਰਮ ਭਾਰਤ ਗੈਸ ਇਜੰਸੀ ਦੇ ਐੱਮ.ਡੀ. ਸੋਨੂੰ ਚੀਮਾ ਨੇ ਦੱਸਿਆ ਕਿ ਉਨ੍ਹਾਂ ਦਾ ਮਿਸ਼ਨ ਹੈ ਕਿ ਸਰਹੱਦੀ ਕਸਬਾ ਝਬਾਲ ਦੇ ਹਰ ਘਰ ਨੂੰ ਧੂੰਆਂ ਮੁਕਤ ਕਰਨ ਲਈ ਇਸ ਯੋਜਨਾਂ ਦਾ ਲੋਕਾਂ ਨੂੰ ਲਾਭ ਦਿੱਤਾ ਜਾਵੇ ਜਿਸ ਤਹਿਤ 400 ਦੇ ਕਰੀਬ ਇਸ ਖੇਤਰ ਦੇ ਲਾਭਪਾਤਰੀਆਂ ਨੂੰ ਇਸ ਸਕੀਮ ਨਾਲ ਜੋੜਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅੱਜ ਪੰਜ ਦਰਜਨ ਪਰਿਵਾਰਾਂ ਨੂੰ ਇਸ ਯੋਜਨਾਂ ਤਹਿਤ ਜਿਸ 'ਚ ਮੁਫਤ ਸਲੰਡਰ, ਚੁੱਲਾ, ਰੈਗੂਲੈਟਰ, ਪਾਇਪ, ਇੰਸੋਰੰਸ ਅਤੇ ਪਾਸ ਬੁੱਕ ਮੁਹੱਈਆ ਕਰਵਾਈ ਜਾ ਰਹੀ ਹੈ, ਜਦ ਕਿ 1200 ਰੁਪਏ ਪ੍ਰਤੀ ਲਾਭਪਾਤਰੀ ਲਏ ਜਾ ਰਹੇ ਹਨ ਜਿੰਨਾਂ ਪੈਸਿਆਂ 'ਚੋਂ ਵੀ ਕੁਝ ਪੈਸੇ ਲਾਭਪਾਤਰੀ ਦੇ ਬੈਂਕ ਖਾਤੇ 'ਚ ਵਾਪਸ ਕਰ ਦਿੱਤੇ ਜਾਣਗੇ। ਇਸ ਮੌਕੇ ਸਰਪੰਚ ਮੋਨੂੰ ਚੀਮਾ, ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ, ਸਰਪੰਚ ਗੁਰਦੀਪ ਸਿੰਘ ਝਬਾਲ ਪੁੱਖਤਾ, ਪ੍ਰਧਾਨ ਬੰਟੀ ਸ਼ਰਮਾ, ਜਪਿੰਦਰ ਸਿੰਘ ਜਪਾਨਾ, ਗੁਰਜੰਟ ਸਿੰਘ, ਵੀਰ ਸਿੰਘ ਅੱਡਾ ਝਬਾਲ, ਨੰਬਰਦਾਰ ਕੁਲਵੰਤ ਸਿੰਘ, ਗੁਰਜੀਤ ਸਿੰਘ ਜੀਓਬਾਲਾ, ਗੁਰਵਿੰਦਰ ਸਿੰਘ ਗੱਲੂ ਆਦਿ ਹਾਜ਼ਰ ਸਨ।


Related News