ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੂੰ ਗਹਿਰਾ ਸਦਮਾ, ਮਾਤਾ ਦਾ ਦਿਹਾਂਤ

09/23/2017 2:28:28 PM


ਬੁਢਲਾਡਾ (ਮਨਜੀਤ,ਸੰਦੀਪ ਮਿੱਤਲ) - ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡ ਬੀਰੋਕੇ ਕਲਾ ਵਿਖੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਦੀ ਮਾਤਾ ਮੁਖਤਿਆਰ ਕੌਰ (90) ਦੀ ਸ਼ੁੱਕਰਵਾਰ ਨੂੰ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੁੱਖ ਦੀ ਘੜੀ 'ਚ ਸ਼੍ਰੋਮਣੀ-ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠਾ, ਸਾਬਕਾ ਸੰਸਦੀ ਸੱਕਤਰ ਜਗਦੀਪ ਸਿੰਘ ਨਕਈ, ਸਾਬਕਾ ਵਿਧਾਇਕ ਹਰਵੰਤ ਸਿੰਘ ਦਾਤੀਵਾਸ, ਸ਼੍ਰੋਮਣੀ ਆਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫੇਫੜੇ ਦੇ ਭਰਾ ਨੇ ਪ੍ਰੈਸ ਕਲਬ ਮਾਨਸਾ ਦੇ ਪ੍ਰਧਾਨ ਨਵਦੀਪ ਆਹਲੂਵਾਲਿਆਂ ਨੇ ਔਲਖ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।


Related News