ਜਾਅਲੀ ''ਯੂਜ਼ਰ ਆਈ. ਡੀਜ਼'' ਰਾਹੀਂ ਰੇਲਵੇ ਦੀਆਂ ਈ-ਟਿਕਟਾਂ ਬਣਾਉੁਣ ਵਾਲਾ ਕਾਬੂ

12/11/2017 7:26:41 AM

ਧੂਰੀ  (ਸੰਜੀਵ ਜੈਨ) - ਰੇਲਵੇ ਪੁਲਸ ਨੇ ਵੱਖ-ਵੱਖ ਨਾਵਾਂ ਦੀਆਂ ਜਾਅਲੀ 'ਯੂਜ਼ਰ ਆਈ. ਡੀਜ਼' ਬਣਾ ਕੇ ਇੰਡੀਅਨ ਰੇਲਵੇ ਦੇ ਵੈੱਬਸਾਈਟ ਪੋਰਟਲ ਤੋਂ ਈ-ਰੇਲਵੇ ਟਿਕਟਾਂ ਬਣਾਉੁਣ ਦਾ ਨਾਜਾਇਜ਼ ਧੰਦਾ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਕਾਰਵਾਈ ਨੂੰ ਆਰ. ਪੀ. ਐੱਫ. ਪਟਿਆਲਾ ਦੇ ਇੰਸਪੈਕਟਰ ਇੰਚਾਰਜ ਜੀ. ਐੱਸ. ਆਹਲੂਵਾਲੀਆ, ਸਬ-ਇੰਸਪੈਕਟਰ ਨਵੀਨ ਕੁਮਾਰ ਤੇ ਆਰ. ਪੀ. ਐੱਫ. ਚੌਕੀ ਧੂਰੀ ਦੇ ਇੰਚਾਰਜ ਇੰਸਪੈਕਟਰ ਨਿਤੇਸ਼ ਸਾਲਵੀ ਨੇ ਅੰਜਾਮ ਦਿੱਤਾ। ਇੰਸਪੈਕਟਰ ਜੀ. ਐੱਸ. ਆਹਲੂਵਾਲੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਮਨਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਧੂਰੀ ਵੱਖ-ਵੱਖ ਨਾਵਾਂ ਦੀਆਂ ਜਾਅਲੀ 'ਯੂਜ਼ਰ ਆਈ. ਡੀਜ਼' ਬਣਾ ਕੇ ਇੰਡੀਅਨ ਰੇਲਵੇ ਦੇ ਵੈੱਬਸਾਈਟ ਪੋਰਟਲ ਤੋਂ ਅਣ-ਅਧਿਕਾਰਤ ਤੌਰ 'ਤੇ ਈ-ਟਿਕਟਾਂ ਬਣਾਉੁਣ ਦਾ ਨਾਜਾਇਜ਼ ਧੰਦਾ ਕਰਦਾ ਹੈ। ਇਸ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਮਨਪ੍ਰੀਤ ਸਿੰਘ ਨੂੰ 46 ਈ-ਟਿਕਟਾਂ ਸਣੇ ਕਾਬੂ ਕੀਤਾ। ਟਿਕਟਾਂ ਦੀ ਕੁੱਲ ਕੀਮਤ 1 ਲੱਖ 36 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਬਰਾਮਦ ਹੋਈਆਂ ਟਿਕਟਾਂ, ਜੋ ਅਣ-ਅਧਿਕਾਰਤ ਤੌਰ 'ਤੇ ਬਣਾਈਆਂ ਗਈਆਂ ਸਨ, ਦੇ ਯਾਤਰੀਆਂ ਨੂੰ ਹੁਣ ਸਫਰ ਕਰਨ 'ਚ ਮੁਸ਼ਕਿਲ ਆਵੇਗੀ ਕਿਉਂਕਿ ਇਹ ਟਿਕਟਾਂ ਰੱਦ ਹੋ ਜਾਣਗੀਆਂ। ਮੁਲਜ਼ਮ ਖਿਲਾਫ ਰੇਲਵੇ ਐਕਟ ਤਹਿਤ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


Related News