ਇਹ ਹੈ ਕੈਨੇਡਾ ਦੀ ਪਹਿਲੀ ਸਿੱਖ ਮਹਿਲਾ ਜੱਜ, ਜਾਣੋ ਉਸ ਦੇ ਜੀਵਨ ਦਾ ਸਫਰ

06/26/2017 6:38:43 AM

ਟੋਰਾਂਟੋ— ਭਾਰਤੀ ਮੂਲ ਦੀ ਪਲਬਿੰਦਰ ਕੌਰ ਸ਼ੇਰਗਿੱਲ ਕੈਨੇਡਾ 'ਚ 'ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ' ਦੀ ਜੱਜ ਨਿਯੁਕਤ ਕੀਤੀ ਗਈ ਹੈ। ਕੈਨੇਡਾ ਦੀ ਸੁਪਰੀਮ ਕੋਰਟ 'ਚ ਪਹਿਲੀ ਸਿੱਖ ਮਹਿਲਾ ਪਲਬਿੰਦਰ ਕੌਰ ਸ਼ੇਰਗਿੱਲ ਦਾ ਬਤੌਰ ਜੱਜ ਨਿਯੁੱਕਤ ਹੋਣ ਨਾਲ ਪੂਰੀ ਸਿੱਖ ਕੌਮ ਦਾ ਸਿਰ ਦੁਨੀਆਂ ਭਰ 'ਚ ਹੋਰ ਉੱਚਾ ਹੋਇਆ ਹੈ। ਉਨ੍ਹਾਂ ਦੀ ਇਸ ਉਪਲੱਬਧੀ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਪਲਬਿੰਦਰ ਕੌਰ ਸ਼ੇਰਗਿੱਲ ਕੈਨੇਡਾ 'ਚ ਸੁਪਰੀਮ ਕੋਰਟ ਦੀ ਜੱਜ ਬਣਨ ਵਾਲੀ ਪਹਿਲੀ ਮਹਿਲਾ ਦਸਤਾਰਧਾਰੀ ਸਿੱਖ ਹੈ। 

PunjabKesari
ਪੰਜਾਬ ਦੇ ਇਨ੍ਹਾਂ ਪਿੰਡਾਂ ਨਾਲ ਸੰਬੰਧ
ਪਲਵਿੰਦਰ ਦਾ ਜਨਮ 1961 'ਚ ਪੰਜਾਬ ਦੇ ਪਿੰਡ ਰੁੜਕਾਂ ਕਲਾਂ 'ਚ ਹੋਇਆ ਸੀ। 1965 'ਚ ਪਲਬਿੰਦਰ 4 ਸਾਲ ਦੀ ਸੀ ਜਦੋਂ, ਉਨ੍ਹਾਂ ਦਾ ਪਰਿਵਾਰ ਜਲੰਧਰ ਜ਼ਿਲੇ ਦੇ ਪਿੰਡ ਰੁੜਕਾਂ ਕਲਾਂ ਤੋਂ ਕੈਨੇਡਾ ਚਲਾ ਗਿਆ। ਪਲਵਿੰਦਰ ਬ੍ਰਿਟਿਸ਼ ਕੋਲੰਬੀਆ ਦੇ ਵਿਲੀਅਮ ਲੇਕ 'ਚ ਪਲੀ ਤੇ ਵੱਡੀ ਹੋਈ ਹੈ। ਸਕੂਲ ਦੇ ਦਿਨਾਂ 'ਚ ਉਨ੍ਹਾਂ ਨੇ ਤਬਲਾ ਤੇ ਹਰਮੋਨੀਅਮ ਵਜਾਉਣ ਦੀ ਖਾਸ ਰੁਚੀ ਸੀ। ਉਹ ਤਾਈਕਵਾਂਡੋ 'ਚ ਬਲੈਕ ਬੈਲਟ ਰਹਿ ਚੁੱਕੀ ਹੈ। ਇਸ ਦੇ ਇਲਾਵਾ ਉਹ ਸ਼ੌਂਕ ਨਾਲ ਵਾਲੀਬਾਲ ਵੀ ਖੇਡਦੀ ਹੈ। ਉਨ੍ਹਾਂ ਨੇ ਸਸਕੈਚਵਨ ਯੂਨੀਵਰਿਸਟੀ ਤੋਂ ਲਾਅ ਦੀ ਡਿਗਰੀ ਲਈ ਹੈ। ਉਹ ਪੰਜਾਬੀ, ਹਿੰਦੀ ਤੇ ਅੰਗਰੇਜ਼ੀ  ਭਾਸ਼ਾਵਾਂ ਦਾ ਚੰਗਾ ਗਿਆਨ ਰੱਖਦੀ ਹੈ। ਉਨ੍ਹਾਂ ਦਾ ਵਿਆਹ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ ਪਿੰਡ ਜਗਤਪੁਰ 'ਚ ਹੋਇਆ। ਉਸ ਦੇ ਪਤੀ ਅਮ੍ਰਿਤਪਾਲ ਸਿਘ ਸ਼ੇਰਗਿੱਲ ਡਾਕਟਰ ਹਨ। ਉਹ ਸਰੀ 'ਚ ਪਤੀ, ਇਕ ਧੀ ਤੇ ਦੋ ਜੁੜਵਾ ਪੁੱਤਰਾਂ ਨਾਲ ਰਹਿ ਰਹੀ ਹੈ।

PunjabKesari
ਸਿੱਖ ਭਾਈਚਾਰੇ ਲਈ ਲੜੇ ਕਈ ਮੁਕੱਦਮੇ
ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਜਸਟਿਸ ਪਲਬਿੰਦਰ ਨੇ ਕਈ ਅਹਿਮ ਮੁੱਦੇ ਜਿੱਤੇ ਹਨ। ਬਤੌਰ ਵਕੀਲ ਉਹ ਕੈਨੇਡਾ 'ਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਅਧਿਕਾਰਾਂ ਨਾਲ ਜੁੜੇ ਕਈ ਮਾਮਲਿਆਂ ਨੂੰ ਅਦਾਲਤ 'ਚ ਲੈ ਜਾ ਚੁੱਕੀ ਹੈ। ਇਸ 'ਚ ਇਕ ਵਿਇਦਆਰਥੀ ਦੇ ਸਕੂਲ 'ਚ ਕਿਰਪਾਨ ਪਾ ਕੇ ਜਾਣ ਦਾ ਮੁੱਦਾ ਵੀ ਰਿਹਾ ਹੈ। ਸੁਪਰੀਮ ਕੋਰਟ ਨੇ ਸਿੱਖ ਵਿਦਿਆਰਥੀਆਂ ਨੂੰ ਕਿਰਪਾਨ ਰੱਖਣ ਦੀ ਇਜਾਜ਼ਤ ਦੇ ਦਿੱਤੀ ਸੀ।  ਪਲਬਿੰਦਰ ਦੇ ਪਿਤਾ ਗਿਆਨ ਸਿੰਘ ਰਿਟਾਇਰਡ ਨੇਵੀ ਅਫਸਰ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਪਤਨੀ ਸੁਰਿੰਦਰ ਕੌਰ ਨਾਲ ਪਿੰਡ ਆ ਕੇ ਆਖੰਡ ਪਾਠ ਕਰਵਾਉਣਗੇ ਤੇ ਵਾਹਿਗੁਰੂ ਦਾ ਧੰਨਵਾਦ ਕਰਨਗੇ। 

PunjabKesari
ਸਹੁਰੇ ਤੇ ਪੇਕੇ ਪਿੰਡ 'ਚ ਖੁਸ਼ੀ ਦੀ ਲਹਿਰ
ਸ਼ਨੀਵਾਰ ਨੂੰ ਜਿਵੇਂ ਹੀ ਪਲਬਿੰਦਰ ਦੇ ਜੱਜ ਬਣਨ ਦੀ ਖਬਰ ਮਿਲੀ ਉਨ੍ਹਾਂ ਦੇ ਚਾਚੇ ਦੇ ਮੁੰਡੇ ਤੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਦੇ ਘਰ ਵਧਾਈਆਂ ਦੇਣ ਲਈ ਲੋਕ ਪੁੱਜ ਗਏ। ਪਿੰਡ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਉੱਧਰ ਪਲਬਿੰਦਰ ਦੇ ਸਹੁਰੇ ਨਵਾਂਸ਼ਹਿਰ 'ਚ ਕਸਬੇ ਮੁਕੰਦਪੁਰ ਦੇ ਨੇੜਲੇ ਪਿੰਡ ਜਗਤਪੁਰ 'ਚ ਵੀ ਖੁਸ਼ੀ ਮਨਾਈ ਗਈ। ਉਨ੍ਹਾਂ ਦੇ ਦਿਓਰ ਗੁਰਪ੍ਰੀਤ ਸਿੰਘ ਤੇ ਚਾਚੀ ਸੱਸ ਜੋਗਿੰਦਰ ਕੌਰ ਨੇ ਦੱਸਿਆ ਕਿ ਉਹ ਉਸ ਦੀ ਇਸ ਕਾਮਯਾਬੀ ਨਾਲ ਬਹੁਤ ਖੁਸ਼ ਹਨ। 


Related News