ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ''ਚ ਲੱਖਾਂ ਦੀ ਚੋਰੀ

08/18/2017 12:25:07 AM

ਬਟਾਲਾ,  (ਬੇਰੀ)-  ਸਥਾਨਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਟਾਲਾ ਵਿਖੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 
ਇਸ ਸਬੰਧੀ ਸਰਕਾਰੀ ਉਦਯੋਗਿਕ ਸਿਖਲਾਈ ਦੇ ਪ੍ਰਿੰ. ਪਰਮਜੀਤ ਸਿੰਘ ਮਠਾਰੂ ਨੇ ਦੱਸਿਆ ਕਿ ਸਿਖਲਾਈ ਸੈਂਟਰ ਅੰਦਰ ਬੱਚਿਆਂ ਨੂੰ ਸਿਖਲਾਈ ਦੇਣ ਲਈ ਰੰਦੇ ਅਤੇ ਕਟਰ ਮਸ਼ੀਨਾਂ ਆਦਿ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸਿਖਲਾਈ ਸੈਂਟਰ ਅੰਦਰ ਦਾਖਲ ਹੋ ਕੇ ਲੋਹੇ ਦੇ 2 ਰੰਦੇ ਦੇ ਟੇਬਲ ਜਿਨ੍ਹਾਂ ਦਾ ਭਾਰ ਦੋ ਕੁਇੰਟਲ ਅਤੇ ਹੋਰ ਲੋਹੇ ਦਾ ਸਾਮਾਨ ਚੋਰ ਚੋਰੀ ਕਰ ਕੇ ਲੈ ਗਏ ਸਨ, ਜਿਸ ਨਾਲ ਵੱਖ-ਵੱਖ ਬ੍ਰਾਂਚਾਂ ਨੂੰ ਤਕਰੀਬਨ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਬੰਧ 'ਚ ਪਹਿਲਾਂ ਵਿਭਾਗੀ ਕਾਰਵਾਈ ਕਰਦਿਆਂ ਇਕ ਕਮੇਟੀ ਦਾ ਗਠਨ ਕਰ ਕੇ ਸਾਮਾਨ ਦੀ ਭਾਲ ਸ਼ੁਰੂ ਕੀਤੀ ਗਈ, ਜਿਸ ਕਾਰਨ ਅੱਜ ਜਲੰਧਰ ਰੋਡ ਤੋਂ ਇਕ ਕਬਾੜੀਏ ਦੀ ਦੁਕਾਨ 'ਚੋਂ ਇਕ ਰੰਦੇ ਦਾ ਟੇਬਲ ਵਿਭਾਗੀ ਟੀਮ ਨੇ ਬਰਾਮਦ ਕਰ ਕੇ ਸਿਵਲ ਲਾਈਨ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਹੈ। 
ਉਨ੍ਹਾਂ ਲਿਖਤੀ ਰੂਪ 'ਚ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਸੰਸਥਾ ਦਾ ਬਾਕੀ ਸਾਮਾਨ ਵੀ ਬਰਾਮਦ ਕਰਵਾਇਆ ਜਾਵੇ। ਇਸ ਮੌਕੇ ਮੁਖਤਾਰ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ, ਨਵਤੇਜ ਸਿੰਘ, ਮਹਿੰਦਰ ਸ਼ਸ਼ੀ ਰਾਜ, ਜਸਪਾਲ ਸਿੰਘ, ਪਰਮਜੀਤ ਸਿੰਘ, ਹਰੀਸ਼ ਚੰਦਰ, ਸਨਤੋਖ ਸਿੰਘ ਆਦਿ ਹਾਜ਼ਰ ਸਨ। 


Related News