ਸਾਮਾਨ ਲੈਣ ਗਈ ਲੜਕੀ ਨੂੰ ਕੀਤਾ ਅਗਵਾ, ਨੌਜਵਾਨ ਨਾਮਜ਼ਦ

10/18/2017 4:36:26 AM

ਲੁਧਿਆਣਾ(ਰਾਮ ਗੁਪਤਾ)-ਇਕ ਨੌਜਵਾਨ ਵੱਲੋਂ ਇਕ ਲੜਕੀ ਨੂੰ ਕਥਿਤ ਤੌਰ 'ਤੇ ਜ਼ਬਰਦਸਤੀ ਆਪਣੀ ਹਿਰਾਸਤ 'ਚ ਰੱਖਣ ਦੇ ਦੋਸ਼ਾਂ ਹੇਠ ਡਵੀਜ਼ਨ ਨੰ. 7 ਦੀ ਪੁਲਸ ਨੇ ਉਕਤ ਨੌਜਵਾਨ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਲੜਕੀ ਦੇ ਪਿਤਾ ਰਾਜੀਵ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਬੀਤੀ 14 ਅਕਤੂਬਰ ਦੀ ਸ਼ਾਮ ਕਰੀਬ ਸਾਢੇ 4 ਵਜੇ ਉਸ ਦੀ ਲੜਕੀ ਕੋਈ ਸਾਮਾਨ ਲੈਣ ਲਈ ਗ੍ਰੀਨ ਲੈਂਡ ਸਕੂਲ ਦੇ ਨੇੜੇ ਗਈ ਸੀ, ਜਿਥੋਂ ਨਿਊ ਜਨਤਾ ਨਗਰ, ਲੁਧਿਆਣਾ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਮਨਜੀਤ ਸਿੰਘ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਕਿਸੇ ਅਣਜਾਣ ਜਗ੍ਹਾ 'ਤੇ ਬੰਦੀ ਬਣਾ ਲਿਆ। ਥਾਣਾ ਪੁਲਸ ਨੇ ਮਨਪ੍ਰੀਤ ਮਨੀ ਦੇ ਖਿਲਾਫ ਅਗਵਾ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 


Related News