ਸਰਕਾਰੀ ਕਾਲਜ ''ਚ ਐਡਮਿਸ਼ਨ ਲਈ ''ਇਕ ਅਨਾਰ ਸੌ ਬੀਮਾਰ'' ਵਰਗੇ ਹਾਲਾਤ

06/25/2017 11:45:50 AM

ਲੁਧਿਆਣਾ (ਵਿੱਕੀ)- ਸਰਕਾਰੀ ਕੰਨਿਆ ਕਾਲਜ 'ਚ ਅੰਡਰ ਗ੍ਰੈਜੂਏਟ ਕੋਰਸ ਦੇ ਪਹਿਲੇ ਸਾਲ 'ਚ ਦਾਖਲੇ ਲਈ ਅੱਜ ਸਮਾਪਤ ਹੋਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 'ਚ ਬੀ. ਕਾਮ. ਲਈ 'ਇਕ ਅਨਾਰ ਸੋ ਬੀਮਾਰ' ਵਰਗੀ ਸਥਿਤੀ ਪੈਦਾ ਹੋ ਗਈ ਹੈ। ਪਿਛਲੇ ਕਈ ਸਾਲਾਂ ਤੋਂ ਸਟੂਡੈਂਟਸ ਲਈ ਪਸੰਦੀਦਾ ਬਣੇ ਬੀ. ਕਾਮ. 'ਚ ਦਾਖਲੇ ਲਈ ਕਾਫੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰੀ ਕੰਨਿਆ ਕਾਲਜ 'ਚ ਬੀ. ਕਾਮ. ਦੀ ਇਕ ਸੀਟ 'ਤੇ 10 ਵਿਦਿਆਰਥੀਆਂ ਨੇ ਐਡਮਿਸ਼ਨ ਲਈ ਅਪਲਾਈ ਕਰ ਦਿੱਤਾ ਹੈ। ਕਾਲਜ 'ਚ ਬੀ.ਕਾਮ. ਦੇ ਦੋ ਯੂਨਿਟਾਂ ਦੀਆਂ 140 ਸੀਟਾਂ ਹਨ ਜਿਨ੍ਹਾਂ 'ਤੇ ਰਜਿਸਟ੍ਰੇਸ਼ਨ ਦੇ ਅੰਤਮ ਦਿਨ ਤਕ 1481 ਵਿਦਿਆਰਥੀਆਂ ਨੇ ਆਪਣੇ ਫਾਰਮ ਭਰੇ ਹਨ। ਵਿਦਿਆਰਥਣਾਂ ਵੱਲੋਂ ਦਿਖਾਏ ਗਏ ਇਸ ਰੁਝਾਨ ਨੂੰ ਦੇਖ ਕੇ ਇਸ ਵਾਰ ਫਿਰ ਤੋਂ ਬੀ. ਕਾਮ. ਦੀ ਕਟ-ਆਫ ਕਾਫੀ ਹਾਈ ਰਹਿਣ ਦੀ ਸੰਭਾਵਨਾ ਵਧ ਗਈ ਹੈ। ਉਥੇ 1340 ਵਿਦਿਆਰਥਣਾਂ ਨੇ ਦਾਖਲੇ ਲਈ ਹੋਰ ਕਾਲਜਾਂ 'ਚ ਵੀ ਅਰਜ਼ੀਆਂ ਦਿੱਤੀਆਂ ਹਨ। ਕਾਲਜ ਨੂੰ ਅਨੁਮਾਨ ਹੈ ਕਿ ਬੀ.ਕਾਮ. ਦਾ ਇਹ ਅੰਕੜਾ ਅੱਜ ਰਾਤ ਤਕ 1500 ਦੀ ਗਿਣਤੀ ਤਕ ਪਹੁੰਚ ਜਾਵੇਗਾ।

ਇਸ ਵਾਰ ਘੱਟ ਰਹੀ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਵਿਦਿਆਰਥਣਾਂ ਦੀ ਸੰਖਿਆ
ਸਰਕਾਰ ਕੰਨਿਆ ਕਾਲਜ 'ਚ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 3 ਜੂਨ ਤੋਂ ਸ਼ੁਰੂ ਹੋਈ ਸੀ। ਹਾਲਾਂਕਿ ਇਸ ਵਾਰ ਪਿਛਲੇ ਸਾਲ ਦੀ ਤੁਲਨਾ ਦਾਖਲੇ ਲਈ ਅਰਜ਼ੀਆਂ ਦੇਣ ਵਾਲੀਆਂ ਵਿਦਿਆਰਥਣਾਂ ਦੀ ਗਿਣਤ ਕੁਝ ਘੱਟ ਰਹੀ ਹੈ। ਜਾਣਕਾਰੀ ਮੁਤਾਬਕ ਪਿਛਲੇ ਸਾਲ ਬੀ.ਕਾਮ. ਲਈ 1703 ਤੇ ਬੀ. ਏ. ਲਈ 1650 ਵਿਦਿਆਰਥਣਾਂ ਨੇ ਦਾਖਲੇ ਦੀਆਂ ਅਰਜ਼ੀਆਂ ਦਿੱਤੀਆਂ ਸਨ। ਇਸ ਵਾਰ ਰਜਿਸਟ੍ਰੇਸ਼ਨ ਘੱਟ ਰਹਿਣ ਦੀ ਵਜ੍ਹਾ ਇਹ ਵੀ ਮੰਨੀ ਜਾ ਰਹੀ ਹੈ ਕਿ ਕੁਝ ਵਿਦਿਆਰਥਣਾਂ ਆਨਲਾਈਨ ਪ੍ਰਕਿਰਿਆ 'ਚ ਸਫਲਤਾ ਦੇ ਨਾਲ ਭਾਗ ਨਹੀਂ ਲੈ ਸਕੀਆਂ। ਉਥੇ ਕਾਲਜ ਵੱਲੋਂ ਵੀ ਇਸ ਵਾਰ ਵਿਦਿਆਰਥਣਾਂ ਲਈ ਹੈਲਪ ਡੈਸਕ ਦੀ ਸਹੂਲਤ ਖਤਮ ਕਰ ਕੇ ਕੇਵਲ ਹੈਲਪਲਾਈਨ ਹੀ ਰੱਖੀ ਗਈ ਸੀ । ਮਾਹਿਰਾਂ ਮੁਤਾਬਕ ਜੇਕਰ ਕਾਲਜ 'ਚ ਹੈਲਪ ਡੈਸਕ ਦੀ ਸਹੂਲਤ ਹੁੰਦੀ ਹੈ ਤਾਂ ਸ਼ਾਇਦ ਇਸ ਤੋਂ ਵੀ ਜ਼ਿਆਦਾ ਵਿਦਿਆਰਥਣਾਂ ਅਰਜ਼ੀਆਂ ਦਿੰਦੀਆਂ।

ਹੁਣ ਤਕ 6880 ਵਿਦਿਆਰਥਣਾਂ ਨੇ ਕਰਵਾਈ ਰਜਿਸਟ੍ਰੇਸ਼ਨ
4736 ਵਿਦਿਆਰਥਣਾਂ ਨੇ ਅੰਡਰ ਗ੍ਰੈਜੂਏਟ ਦੇ ਪਹਿਲੇ ਸਾਲ ਦਿੱਤੀਆਂ ਅਰਜ਼ੀਆਂ
ਬੀ. ਕਾਮ. 'ਚ ਆਈਆਂ 1481 ਅਰਜ਼ੀਆਂ
ਬੀ. ਏ. ਦੀਆਂ 1480 ਸੀਟਾਂ 'ਤੇ 1370 ਅਰਜ਼ੀਆਂ
ਬੀ. ਐੱਸ. ਸੀ. ਨਾਨ-ਮੈਡੀਕਲ ਦੀਆਂ 160 ਸੀਟਾਂ ਲਈ 721 ਅਰਜ਼ੀਆਂ
ਬੀ. ਐੱਸ. ਸੀ. ਮੈਡੀਕਲ ਦੀਆਂ 120 ਸੀਟਾਂ ਲਈ 481 ਅਰਜ਼ੀਆਂ
ਬੀ. ਬੀ. ਏ. ਦੀਆਂ 40 ਸੀਟਾਂ ਲਈ 8 ਗੁਣਾ ਜ਼ਿਆਦਾ
ਬੀ. ਸੀ. ਏ. 'ਚ 40 ਸੀਟਾਂ ਲਈ 280 ਅਰਜ਼ੀਆਂ
ਡਿਪਲੋਮਾ ਡਿਊਟੀ ਐਂਡ ਵੈੱਲਨੈੱਸ 'ਚ 56 ਵਿਦਿਆਰਥਣਾਂ ਨੇ ਅਰਜ਼ੀਆਂ ਦਿੱਤੀਆਂ।
28 ਜੂਨ ਨੂੰ ਜਾਰੀ ਹੋਵੇਗੀ ਸੰਭਾਵਿਤ ਰੈਂਕਿੰਗ ਲਿਸਟ
3 ਜੁਲਾਈ ਤਕ ਦੂਰ ਹੋ ਸਕਦੀਆਂ ਤਰੁਟੀਆਂ
5 ਜੁਲਾਈ ਨੂੰ ਜਾਰੀ ਹੋਵੇਗੀ ਫਾਈਨਲ ਰੈਂਕਿੰਗ ਲਿਸਟ 
10 ਜੁਲਾਈ ਤੋਂ ਸ਼ੁਰੂ ਹੋਵੇਗੀ ਦਾਖਲਾ ਪ੍ਰਕਿਰਿਆ


Related News