ਪਹਿਲਾਂ ਮੋਟਰਸਾਈਕਲ ਕੀਤਾ ਚੋਰੀ, ਫਿਰ ਮੋਬਾਇਲ ਝਪਟਿਆ

08/18/2017 4:11:56 AM

ਲੁਧਿਆਣਾ, (ਰਾਮ)- ਆਪਣੇ ਦੋ ਦੋਸਤਾਂ ਨਾਲ ਮਿਲ ਕੇ ਕਥਿਤ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਪੁਲਸ ਨੇ ਉਸਦੇ ਇਕ ਹੋਰ ਸਾਥੀ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਦਕਿ ਉਸ ਦੇ ਤੀਸਰੇ ਸਾਥੀ ਦੀ ਪੁਲਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਤਾਜਪੁਰ ਰੋਡ ਦੇ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਵੇਂ ਕਥਿਤ ਦੋਸ਼ੀਆਂ ਦੀ ਪਛਾਣ ਸੰਜੀਵ ਕੁਮਾਰ ਉਰਫ ਗਾਂਜੀ ਪੁੱਤਰ ਰਮੇਸ਼ ਕੁਮਾਰ ਅਤੇ ਸੁਮਿਤ ਕੁਮਾਰ ਪੁੱਤਰ ਮੋਹਨ ਲਾਲ ਦੋਵੇਂ ਨਿਵਾਸੀ ਈ. ਡਬਲਯੂ. ਐੱਸ. ਕਾਲੋਨੀ, ਤਾਜਪੁਰ ਰੋਡ ਦੇ ਰੂਪ 'ਚ ਹੋਈ ਹੈ। ਚੌਕੀ ਇੰਚਾਰਜ ਨੇ ਦੱਸਿਆ ਕਿ ਬੀਤੇ ਦਿਨੀਂ ਸੰਜੀਵ ਕੁਮਾਰ ਉਰਫ ਗਾਂਜੀ ਨੇ ਆਪਣੇ ਸਾਥੀ ਸੁਮਿਤ ਨਾਲ ਮਿਲ ਕੇ ਤਾਜਪੁਰ ਰੋਡ 'ਤੇ ਆਪਣੇ ਜੀਜੇ ਨਾਲ ਜਾ ਰਹੇ ਨੌਜਵਾਨ ਨਸੀਰੂਦੀਨ ਅਨਸਾਰੀ ਪਾਸੋਂ ਉਸ ਦਾ ਮੋਬਾਇਲ ਫੋਨ ਲੁੱਟਿਆ ਸੀ, ਜਿਸ ਦੀ ਸ਼ਿਕਾਇਤ 'ਤੇ ਪੁਲਸ ਨੇ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਸੀ, ਜਿਸ ਦੇ ਬਾਅਦ ਉਨ੍ਹਾਂ ਦੀ ਪੁਲਸ ਪਾਰਟੀ ਨੇ ਤਾਜਪੁਰ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ, ਜਿਸ 'ਤੇ ਪੁਲਸ ਨੇ ਨਸੀਰੂਦੀਨ ਦੀ ਨਿਸ਼ਾਨਦੇਹੀ 'ਤੇ ਗਾਂਜੀ ਨੂੰ ਕਾਬੂ ਕੀਤਾ।
ਮੁੱਢਲੀ ਪੁੱਛਗਿੱਛ ਦੌਰਾਨ ਗਾਂਜੀ ਨੇ ਕਥਿਤ ਰੂਪ ਨਾਲ ਮੰਨਿਆ ਕਿ ਉਸ ਨੇ ਆਪਣੇ ਸਾਥੀ ਸੁਮਿਤ ਦੇ ਨਾਲ ਮਿਲ ਕੇ ਪਹਿਲਾਂ ਸੀ. ਐੱਮ. ਸੀ. ਹਸਪਤਾਲ ਦੇ ਨੇੜੇ ਤੋਂ ਚੋਰੀ ਕੀਤਾ ਸੀ। ਜਿਸ ਦੇ ਬਾਅਦ ਉਸ ਨੇ ਆਪਣੇ ਤੀਸਰੇ ਸਾਥੀ ਪੰਚ ਦੇ ਨਾਲ ਮਿਲਕੇ ਨਸੀਰੂਦੀਨ ਪਾਸੋਂ ਉਸ ਦਾ ਮੋਬਾਇਲ ਫੋਨ ਲੁੱਟਿਆ ਸੀ। ਚੌਕੀ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸੰਜੀਵ ਅਤੇ ਸੁਮਿਤ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਪਾਸੋਂ ਚੋਰੀਸ਼ੁਦਾ ਮੋਟਰਸਾਈਕਲ ਅਤੇ ਕਾਰਬਨ ਮੋਬਾਇਲ ਬਰਾਮਦ ਕੀਤਾ ਹੈ, ਜਦਕਿ ਉਨ੍ਹਾਂ ਦੇ ਤੀਸਰੇ ਸਾਥੀ ਪੰਚ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਕੋਰਟ 'ਚ ਪੇਸ਼ ਕਰ ਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।


Related News