ਬੁਆਇਲਰ ਨੂੰ ਲੱਗੀ ਅੱਗ

12/11/2017 8:33:44 AM

ਬਨੂੜ  (ਗੁਰਪਾਲ) - ਇਥੋਂ ਦੀ ਇਕ ਮਠਿਆਈ ਦੀ ਦੁਕਾਨ ਦੇ ਕਾਰਖਾਨੇ ਵਿਚ ਮਠਿਆਈ ਬਣਾਉਣ ਲਈ ਲਾਏ ਸਟੀਮ ਬੁਆਇਲਰ ਦੀ ਪਾਈਪ ਲੀਕ ਹੋਣ ਕਾਰਨ ਅੱਗ ਲੱਗ ਜਾਣ ਦਾ ਸਮਾਚਾਰ ਹੈ। ਜੇਕਰ ਸਮਾਂ ਰਹਿੰਦੇ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਕਿਸੇ ਵੱਡੇ ਦੁਖਾਂਤ ਦੇ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ।  ਜਾਣਕਾਰੀ ਅਨੁਸਾਰ ਬਨੂੜ ਸਥਿਤ ਲਾਇਲਪੁਰ ਸਵੀਟਸ ਦੇ ਪ੍ਰਬੰਧਕਾਂ ਵੱਲੋਂ ਮਠਿਆਈ ਬਣਾਉਣ ਲਈ ਆਪਣੇ ਕਾਰਖਾਨੇ ਵਿਚ ਸਟੀਮ ਬੁਆਇਲਰ ਲਾਇਆ ਹੋਇਆ ਹੈ। ਬੀਤੀ ਰਾਤ ਇਸ ਬੁਆਇਲਰ ਦੀ ਇਕ ਪਾਈਪ ਲੀਕ ਹੋਣ ਕਾਰਨ ਅਚਾਨਕ ਬੁਆਇਲਰ ਨੂੰ ਅੱਗ ਲੱਗ ਗਈ। ਪ੍ਰਬੰਧਕਾਂ ਵੱਲੋਂ ਇਸ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਹ ਨਾਕਾਮ ਰਹੇ ਤਾਂ ਉਨ੍ਹਾਂ ਤੁਰੰਤ ਇਸ ਬਾਰੇ ਫਾਇਰ ਬ੍ਰਿਗੇਡ ਰਾਜਪੁਰਾ ਨੂੰ ਸੂਚਿਤ ਕੀਤਾ। ਤਕਰੀਬਨ ਇਕ ਘੰਟੇ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਅੱਗ ਕਾਰਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਵਿੱਤੀ ਨੁਕਸਾਨ ਹੋ ਗਿਆ।
ਦੱਸਣਯੋਗ ਹੈ ਕਿ ਇਹ ਕਾਰਖਾਨਾ ਸ਼ਹਿਰ ਦੇ ਵਿਚਕਾਰ ਸਥਿਤ ਹੈ। ਜੇਕਰ ਸਮਾਂ ਰਹਿੰਦੇ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਕਿਸੇ ਵੱਡੇ ਹਾਦਸੇ ਦੇ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ। ਇਲਾਕੇ ਦੇ ਬਸਪਾ ਦੇ ਉੱਘੇ ਆਗੂ ਜਗਜੀਤ ਛੜਬੜ ਨੇ ਸੂਬਾ ਸਰਕਾਰ ਤੋਂ ਸ਼ਹਿਰ ਵਿਚ ਫਾਇਰ ਬ੍ਰਿਗੇਡ ਸਥਾਪਤ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਅੱਗ ਨਾਲ ਹੁੰਦੇ ਨੁਕਸਾਨ ਤੋਂ ਇਲਾਕੇ ਦੇ ਲੋਕਾਂ ਨੂੰ ਬਚਾਇਆ ਜਾ ਸਕੇ।


Related News