ਕਾਂਗਰਸ ਆਗੂ ਖੁੱਲਰ ਤੇ ਪਤਨੀ ਦਾ ਕੈਨੇਡਾ ''ਚ ਸਨਮਾਨ

06/26/2017 8:05:00 AM

ਮਾਛੀਵਾੜਾ ਸਾਹਿਬ/ਸਮਰਾਲਾ (ਟੱਕਰ, ਗਰਗ) - ਸਮਰਾਲਾ ਕਾਂਗਰਸ ਦੇ ਪ੍ਰਧਾਨ ਮਨਦੀਪ ਖੁੱਲਰ ਤੇ ਨਗਰ ਕੌਂਸਲ ਦੀ ਉਪ ਪ੍ਰਧਾਨ ਭਾਵਨਾ ਖੁੱਲਰ ਦਾ ਕੈਨੇਡਾ ਵਿਖੇ ਉਥੋਂ ਦੇ ਐੱਮ. ਪੀ. ਰਾਜ ਗਰੇਵਾਲ ਤੇ ਐੱਮ. ਪੀ. ਰੂਬੀ ਸਹੋਤਾ ਵਲੋਂ ਸਨਮਾਨ ਕੀਤਾ ਗਿਆ।
ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ 'ਹੋਮ ਲਾਈਫ਼ ਸਿਲਵਰ ਸਿਟੀ ਰੀਅਲ ਅਸਟੇਟ' ਵਲੋਂ ਕਰਵਾਏ ਗਏ ਇਸ ਸਮਾਰੋਹ ਦੌਰਾਨ ਵਿਸ਼ੇਸ਼ ਤੌਰ 'ਤੇ ਕਾਂਗਰਸ ਆਗੂ ਖੁੱਲਰ ਪਤੀ-ਪਤਨੀ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕੈਨੇਡਾ ਦੇ ਐੱਮ. ਪੀ. ਰਾਜ ਗਰੇਵਾਲ ਤੇ ਐੱਮ. ਪੀ. ਰੂਬੀ ਸਹੋਤਾ ਨੇ ਕੈਨੇਡਾ ਪੁੱਜਣ 'ਤੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।  ਮਨਦੀਪ ਖੁੱਲਰ ਨੇ ਕੈਨੇਡਾ ਸਰਕਾਰ ਦੇ ਇਨ੍ਹਾਂ ਐੱਮ. ਪੀਜ਼ ਨਾਲ ਸਿਆਸੀ ਵਿਚਾਰ-ਵਟਾਂਦਰਾ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੱਚੇ ਅੱਜ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਸਟੱਡੀ ਵੀਜ਼ਾ 'ਤੇ ਇੱਥੇ ਆ ਰਹੇ ਹਨ ਤੇ ਕੈਨੇਡਾ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰੇ ਤੇ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਉਣ ਦੇਵੇ। ਮਨਦੀਪ ਖੁੱਲਰ ਤੇ ਭਾਵਨਾ ਖੁੱਲਰ ਨੇ ਇਹ ਸਨਮਾਨ ਦੇਣ 'ਤੇ ਕੈਨੇਡਾ ਦੇ ਇਨ੍ਹਾਂ ਐੱਮ. ਪੀਜ਼ ਦਾ ਧੰਨਵਾਦ ਕੀਤਾ ਤੇ ਪੰਜਾਬ ਆਉਣ ਦਾ ਸੱਦਾ ਦਿੱਤਾ।


Related News