ਭਾਜਪਾ ਐੱਸ. ਸੀ. ਮੋਰਚਾ ਨੇ ਕਾਂਗਰਸ ਦਾ ਫੂਕਿਆ ਪੁਤਲਾ

06/26/2017 3:01:29 AM

ਅੰਮ੍ਰਿਤਸਰ,  (ਵੜੈਚ)- ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰੀ ਪੱਧਰ 'ਤੇ ਕਾਂਗਰਸ ਸਰਕਾਰ ਵੱਲੋਂ 1975 'ਚ ਐਮਰਜੈਂਸੀ ਐਲਾਨ ਕਰਨ ਦਾ ਵਿਰੋਧ ਕਰਦਿਆਂ ਦੇਸ਼ ਦੇ ਵੱਖ-ਵੱਖ ਸਥਾਨਾਂ 'ਤੇ ਤਤਕਾਲੀਨ ਸਰਕਾਰ ਦੇ ਦਮਨਕਾਰੀ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ। ਐਤਵਾਰ ਨੂੰ ਬਾਅਦ ਦੁਪਹਿਰ ਜ਼ਿਲਾ ਭਾਜਪਾ ਐੱਸ. ਸੀ. ਮੋਰਚਾ ਦੇ ਪ੍ਰਧਾਨ ਵਰਿੰਦਰ ਭੱਟੀ ਦੀ ਅਗਵਾਈ 'ਚ ਹਾਥੀ ਗੇਟ ਦੇ ਬਾਹਰ ਕਾਂਗਰਸ ਰੂਪੀ ਰਾਵਣ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਉੱਘੇ ਭਾਜਪਾ ਨੇਤਾ ਰਾਕੇਸ਼ ਗਿੱਲ ਤੇ ਸੰਜੇ ਕੁੰਦਰਾ ਵਿਸ਼ੇਸ਼ ਰੂਪ 'ਚ ਮੌਜੂਦ ਸਨ।  ਰਾਕੇਸ਼ ਗਿੱਲ ਨੇ ਕਿਹਾ ਕਿ 25 ਜੂਨ 1975 ਦਾ ਉਹ ਕਾਲਾ ਦਿਨ ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਲੰਘਦਿਆਂ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਭਾਰਤ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ, ਮੀਡੀਆ ਘਰਾਣਿਆਂ 'ਤੇ ਤਾਲਾ ਜੜ ਦਿੱਤਾ, ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ, ਲੋਕਾਂ ਦੇ ਬੋਲਣ ਦੀ ਆਜ਼ਾਦੀ 'ਤੇ ਰੋਕ ਲਾ ਦਿੱਤੀ ਤੇ ਵਿਰੋਧੀ ਦਲਾਂ ਦੇ ਨੇਤਾਵਾਂ ਨੂੰ ਜੇਲਾਂ 'ਚ ਸੁੱਟ ਦਿੱਤਾ ਸੀ, ਉਦੋਂ ਤੋਂ ਅੱਜ ਤੱਕ ਅਸੀਂ ਸਰਕਾਰ ਦੇ ਇਸ ਫੈਸਲੇ ਨੂੰ ਯਾਦ ਕਰ ਕੇ ਇਸ ਦਾ ਵਿਰੋਧ ਕਰਦੇ ਆ ਰਹੇ ਹਾਂ।


Related News