ਲੁਟੇਰੇ 6 ਲੱਖ 63 ਹਜ਼ਾਰ ਰੁਪਏ ਲੁੱਟ ਕੇ ਫਰਾਰ

10/19/2017 6:37:12 AM

ਫਤਿਆਬਾਦ/ ਚੋਹਲਾ ਸਾਹਿਬ  (ਹਰਜਿੰਦਰ ਰਾਏ, ਨਈਅਰ, ਬਲਵਿੰਦਰ ਕੌਰ, ਰਾਜੂ) - ਅੱਜ ਦਿਨ-ਦਿਹਾੜੇ ਪੀ. ਐੱਨ. ਬੀ. ਦੀ ਸ਼ਾਖਾ ਜਾਮਾਰਾਏ 'ਚੋਂ 4 ਹਥਿਆਰਬੰਦ ਲੁਟੇਰੇ 6 ਲੱਖ 63 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਦੀ ਖਬਰ ਮਿਲਦੇ ਹੀ ਐੱਸ. ਐੱਸ. ਪੀ. ਦਰਸ਼ਨ ਸਿੰਘ ਸਮੇਤ ਬੈਂਕ ਦੇ ਉੱਚ ਅਧਿਕਾਰੀ ਘਟਨਾ ਸਥਾਨ 'ਤੇ ਪੁੱਜ ਗਏ। ਇਹ ਸਾਰੀ ਵਾਰਦਾਤ ਬੈਂਕ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ।
 ਮਿਲੀ ਜਾਣਕਾਰੀ ਅਨੁਸਾਰ 4 ਲੁਟੇਰੇ ਬੈਂਕ 'ਚ ਅੰਦਰ ਦਾਖਲ ਹੋਏ। ਬਾਅਦ 'ਚ ਇਕ ਲੁਟੇਰਾ ਕੈਸ਼ੀਅਰ ਕੋਲ ਚਲਾ ਗਿਆ ਅਤੇ ਬਾਕੀ ਤਿੰਨ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਬੈਂਕ ਦੇ ਅੰਦਰ ਗਾਹਕਾਂ ਨੂੰ ਇਕ ਜਗ੍ਹਾ 'ਤੇ ਇਕੱਠਾ ਕਰ ਲਿਆ। ਲੁਟੇਰੇ ਬੈਂਕ 'ਚੋਂ ਬੜੇ ਹੀ ਬੇਖੌਫ ਹੋ ਕੇ 6 ਲੱਖ 63 ਹਜ਼ਾਰ ਰੁਪਏ ਦੀ ਰਕਮ ਲੁੱਟ ਕੇ ਫਰਾਰ ਹੋ ਗਏ। ਬੈਂਕ ਮੈਨੇਜਰ ਹਿਮਾਂਸ਼ੂ ਸਿੰਗਲਾ ਅਨੁਸਾਰ ਬੈਂਕ ਵਿਚ ਜੋ ਸਕਿਓਰਿਟੀ ਗਾਰਡ ਤਾਇਨਾਤ ਸੀ, ਉਸ ਦੀ ਰਿਟਾਇਰਮੈਂਟ ਤੋਂ ਬਾਅਦ ਕੋਈ ਵੀ ਸਕਿਓਰਿਟੀ ਗਾਰਡ ਬੈਂਕ 'ਚ ਨਹੀਂ ਹੈ।


Related News