ਚੋਰੀ ਦੇ ਮੋਟਰਸਾਈਕਲਾਂ ਸਣੇ ਅੜਿੱਕੇ

10/18/2017 1:07:33 AM

ਜ਼ੀਰਾ(ਗੁਰਮੇਲ)—ਬਾਹਰਲੇ ਜ਼ਿਲਿਆਂ 'ਚੋਂ ਮੋਟਰਸਾਈਕਲ ਚੋਰੀ ਕਰ ਕੇ ਅੱਗੇ ਵੇਚਣ ਵਾਲੇ ਇਕ ਵਿਅਕਤੀ ਨੂੰ ਜ਼ੀਰਾ ਪੁਲਸ ਵੱਲੋਂ ਚੋਰੀ ਦੇ ਮੋਟਰਸਾਈਕਲ ਸਣੇ ਕਾਬੂ ਕੀਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਇਕਬਾਲ ਸਿੰਘ ਨੇ ਦੱਸਿਆ ਕਿ ਹੌਲਦਾਰ ਨਰੇਸ਼ ਕੁਮਾਰ ਨੂੰ ਮੁਖ਼ਬਰ ਪਾਸੋਂ ਇਤਲਾਹ ਮਿਲੀ ਕਿ ਬਲਜੀਤ ਸਿੰਘ ਉਰਫ਼ ਮੀਤਾ ਪੁੱਤਰ ਬਲਕਾਰ ਸਿੰਘ ਵਾਸੀ ਬਸਤੀ ਕੁੰਨਾ ਵਾਲੀ ਜੋ ਬਾਹਰਲੇ ਜ਼ਿਲਿਆਂ 'ਚੋਂ ਮੋਟਰਸਾਈਕਲ ਚੋਰੀ ਕਰ ਕੇ ਪਿੰਡ ਦੌਲੇਵਾਲਾ ਵਿਖੇ ਵੇਚਣ ਚੱਲਿਆ ਹੈ। ਉਨ੍ਹਾਂ ਕਿਹਾ ਕਿ ਮੁਖ਼ਬਰ ਦੀ ਇਤਲਾਹ 'ਤੇ ਹੌਲਦਾਰ ਨਰੇਸ਼ ਕੁਮਾਰ ਅਤੇ ਪੁਲਸ ਪਾਰਟੀ ਵੱਲੋਂ ਕੋਟ ਈਸੇ ਖਾਂ ਰੋਡ 'ਤੇ ਨਾਕਾ ਲਾਇਆ ਗਿਆ, ਜਿਥੇ ਬਲਜੀਤ ਸਿੰਘ ਉਰਫ਼ ਮੀਤਾ ਨੂੰ ਚੋਰੀ ਦੇ ਬਿਨਾਂ ਨੰਬਰ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਦੋਸ਼ੀ ਬਲਜੀਤ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਕੋਲ ਚੋਰੀ ਦੇ ਤਿੰਨ ਹੋਰ ਮੋਟਰਸਾਈਕਲ ਹਨ, ਜੋ ਪੁਲਸ ਨੇ ਬਰਾਮਦ ਕਰ ਲਏ ਹਨ। 


Related News