ਗੈਂਗਸਟਰ ਗਿਆਨ ਸਿੰਘ ਖਰਲਾਂਵਾਲਾ ਨੂੰ ਅਦਲਾਤ ਨੇ 11 ਜੁਲਾਈ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ (ਵੀਡੀਓ)

06/27/2017 4:54:30 PM

ਗੁਰਦਾਸਪੁਰ - ਗੈਂਗਸਟਰ ਵਿੱਕੀ ਗੌਂਡਰ ਦੇ ਨਜ਼ਦੀਕੀ ਤੇ ਨਾਭਾ ਜੇਲ ਬ੍ਰੇਕ ਦਾ ਮੁੱਖ ਦੋਸ਼ੀ ਗਿਆਨਾ ਖਰਲਾਂਵਾਲਾ ਨੂੰ ਜ਼ਿਲਾ ਪੁਲਸ ਵੱਲੋਂ ਅੱਜ ਪੁਲਸ ਰਿਮਾਂਡ ਖਤਮ ਹੋਣ 'ਤੇ ਅਦਾਲਤ 'ਚ ਪੇਸ਼ ਕੀਤਾ ਗਿਆ। ਗਿਆਨ ਖ਼ਰਲਾਵਾਲਾ ਨੂੰ ਪੁਲਸ ਵਲੋਂ ਰਿਮਾਂਡ ਤੇ ਲੈ ਕੇ ਪੁੱਛਗਿੱਛ ਕਰਨ ਤੋਂ ਬਾਅਦ ਅਹਿਮ ਖੁਲਾਸੇ ਹੋਏ ਸਨ, ਪੁੱਛਗਿੱਛ ਤੋਂ ਬਾਅਦ 3 ਹੋਰ ਸਾਥੀਆ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ , ਅਦਾਲਤ ਵਲੋਂ ਗਿਆਨ ਖਰਲਾਂਵਾਲਾ ਦੇ ਰਿਮਾਂਡ 'ਚ ਵਾਧਾ ਕਰਦੇ ਹੋਏ, ਉਸਨੂੰ ਮੁੜ 11 ਜੁਲਾਈ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਜੇਲ ਭੇਜਣ ਦਾ ਹੁਕਮ ਸੁਣਾਇਆ ਗਿਆ । 
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ ਤਿੱਬੜ ਰਮਨਦੀਪ ਸਿੰਘ  ਨੇ ਦੱਸਿਆ ਗਿਆਨ ਖਰਲਾਂਵਾਲਾ ਨੂੰ ਮੰਗਲਵਾਰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਜੁਡੀਸ਼ੀਅਲ ਰਿਮਾਂਡ ਤੇ 11 ਜੁਲਾਈ ਤੱਕ ਜੇਲ ਭੇਜ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਅਜੇ ਇਸ ਕੇਸ ਦੀ ਜਾਂਚ ਚਾਲ ਰਹੀ ਹੈ। 
ਜ਼ਿਕਰਯੋਗ ਹੈ ਕਿ ਗੈਂਗਸਟਰ ਵਿੱਕੀ ਗੌਂਡਰ ਦੇ ਕਰੀਬੀ ਸਾਥੀ ਤੇ ਵਿੱਕੀ ਗੌਂਡਰ ਆਦਿ ਨੂੰ ਨਾਭਾ ਜੇਲ ਤੋਂ ਭਜਾਉਣ ਦੇ ਮੁੱਖ ਦੋਸ਼ੀ ਗਿਆਨਾ ਖਰਲਾਂਵਾਲਾ ਨੂੰ ਜ਼ਿਲਾ ਪੁਲਸ ਨੂੰ 10 ਜੂਨ ਨੂੰ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਸੜਕ ਬੇਰੀ ਮੋੜ 'ਤੇ ਮੁੱਠਭੈੜ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ, ਜਦਕਿ ਉਸ ਦੇ 3 ਹੋਰ ਸਾਥੀਆ ਨੂੰ ਗਿਆਨ ਖਰਲਾਂਵਾਲਾ ਤੋਂ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਵਲੋਂਖਰਲਾਵਾਲਾ ਤੋਂ ਲਗਾਤਾਰ ਪੁੱਛਗਿਛ ਚਲ ਰਹੀ ਹੈ


Related News