ਹੋਮਗਾਰਡ ਮੁਲਾਜ਼ਮ ਨੂੰ ਆਟੋ ਨੇ ਮਾਰੀ ਟੱਕਰ, ਮੌਤ

10/19/2017 4:20:30 AM

ਜਲੰਧਰ(ਰਾਜੇਸ਼)-ਸੜਕ 'ਤੇ ਜਾ ਰਹੇ ਹੋਮਗਾਰਡ ਮੁਲਾਜ਼ਮ ਦੀ ਆਟੋ ਨਾਲ ਟੱਕਰ ਕਾਰਨ ਮੌਤ ਹੋ ਗਈ। ਆਟੋ ਦੀ ਟੱਕਰ ਤੋਂ ਬਾਅਦ ਆਟੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਬਾਰਾਂਦਰੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਥਾਣਾ ਬਾਰਾਂਦਰੀ ਦੇ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਹੋਮਗਾਰਡ ਮੁਲਾਜ਼ਮ ਰਾਮ ਲਾਲ (55) ਜੋ ਕਿ ਹੋਮਗਾਰਡ ਆਫਿਸ ਵਿਚ ਹੀ ਤਾਇਨਾਤ ਹੈ। ਬੱਸ ਸਟੈਂਡ ਦੇ ਕੋਲ ਕੰਮ ਆਇਆ ਸੀ ਕਿ ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਆਟੋ ਦੀ ਟੱਕਰ ਲੱਗਣ ਨਾਲ ਸੜਕ 'ਤੇ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰਾਮ ਲਾਲ ਨੂੰ ਟੱਕਰ ਮਾਰਨ ਵਾਲਾ ਆਟੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇੰਸ. ਬਲਵੀਰ ਸਿੰਘ ਨੇ ਦੱਸਿਆ ਕਿ ਆਟੋ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। 


Related News